ਮੁਕੇਰੀਆਂ, (ਨਾਗਲਾ)- ਥਾਣਾ ਮੁਕੇਰੀਆਂ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਸਫ਼ਲਤਾ ਹਾਸਲ ਕੀਤੀ ਜਦੋਂ ਏ. ਐੱਸ. ਆਈ. ਰਘਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਵਿਜੇ ਕੁਮਾਰ ਉਰਫ ਵੀਜੂ ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾਂ ਅਤੇ ਰਾਕੇਸ਼ ਉਰਫ ਪੰਕਜ ਪੁੱਤਰ ਮੰਗਤ ਰਾਮ ਵਾਸੀ ਨੌਸ਼ਹਿਰਾ ਪੱਤਣ ਥਾਣਾ ਮੁਕੇਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਉੁਨ੍ਹਾਂ ਪਾਸੋਂ ਅਮਨਦੀਪ ਸਿੰਘ ਪੁੱਤਰ ਬਚਨ ਲਾਲ ਵਾਸੀ ਦਸਮੇਸ਼ ਨਗਰ ਮੁਕੇਰੀਆਂ ਕੋਲੋਂ ਖੋਹੇ ਮੋਬਾਇਲ ਸਮੇਤ ਤਿੰਨ ਹੋਰ ਲੁੱਟੇ ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ। ਮੁਕੇਰੀਆਂ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਨੂੰ ਅਪੀਲ : 'ਸਿਰਫ ਆਲੋਚਨਾ ਕਰਨ ਲਈ ਹੀ ਆਲੋਚਨਾ ਨਾ ਕਰੋ'
NEXT STORY