ਕਪੂਰਥਲਾ : ਨਵਜੋਤ ਸਿੰਘ ਸਿੱਧੂ ਵਲੋਂ ਬਾਦਲ ਪਰਿਵਾਰ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਸਿੱਧੂ ਨੇ ਨਵਾਂ ਭੇਸ਼ ਬਦਲਿਆ ਹੈ ਅਤੇ ਉਹ ਐਕਟਰ ਹਨ ਜਿਹੜਾ ਰੋਲ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ, ਉਹ ਉਸ ਨੂੰ ਅਦਾ ਕਰ ਰਹੇ ਹਨ। ਮੁੱਖ ਮੰਤਰੀ ਬਾਦਲ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ 'ਚ ਅਕਾਲੀ ਦਲ ਦੀ ਉਪਿੰਦਰਜੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ।
ਗੌਰਤਲਬ ਹੈ ਕਿ ਚੰਡੀਗੜ੍ਹ 'ਚ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ 'ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਆਬਕਾਰੀ, ਟੂਰਿਜ਼ਮ, ਟ੍ਰਾਂਸਪੋਰਟ ਅਤੇ ਹੋਰ ਵਿਭਾਗਾਂ 'ਚ ਹੋਈ ਲੁੱਟ ਦਾ ਖੁਲਾਸਾ ਕੀਤਾ ਹੈ।
ਕੈਪਟਨ-ਬਾਦਲ ਇਕ-ਦੂਜੇ ਨੂੰ ਦਿੰਦੇ ਹਨ ਕਲੀਨ ਚਿੱਟ :ਭਗਵੰਤ ਮਾਨ (ਵੀਡੀਓ)
NEXT STORY