ਫਗਵਾੜਾ, (ਜਲੋਟਾ, ਰੁਪਿੰਦਰ ਕੌਰ)- ਫਗਵਾੜਾ ਦੇ ਸਤਨਾਮਪੁਰਾ ਰੇਲਵੇ ਫਾਟਕ ਦੇ ਨੇੜੇ ਇਕ ਵਿਅਕਤੀ, ਜਿਸ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਕੋਟਰਾਣੀ ਹੈ, ਦੇ ਡੂੰਘੇ ਬੁਝਾਰਤ ਭਰੇ ਹਾਲਾਤ 'ਚ ਮਾਲਵਾ ਐਕਸਪ੍ਰੈੱਸ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਮੌਤ ਹਾਦਸਾ ਹੈ ਜਾਂ ਕੁਝ ਹੋਰ, ਇਸਦੀ ਅਧਿਕਾਰਕ ਤੌਰ 'ਤੇ ਰੇਲਵੇ ਪੁਲਸ ਜਾਂਚ ਕਰ ਰਹੀ ਹੈ। ਮ੍ਰਿਤਕ ਅਮਰਜੀਤ ਸਿੰਘ 2 ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ। ਰੇਲਵੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭਿਜਵਾ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਸਰਗਰਮ ਹੋਇਆ ਗੈਸ ਮਾਫੀਆ!
NEXT STORY