ਨੈਸ਼ਨਲ ਡੈਸਕ– ਹੈਦਰਾਬਾਦ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਨੇ ਲਗਜ਼ਰੀ ਸਪੋਰਟਸ ਕਾਰ ‘ਲੈਂਬੋਰਗਿਨੀ’ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੀ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਸ ਮੁਤਾਬਕ ਕਾਰ ਨੂੰ ਸਾੜਨ ਵਾਲਾ ਵਿਅਕਤੀ ਪੁਰਾਣੀਆਂ ਕਾਰਾਂ ਦੀ ਖਰੀਦੋ-ਫਰੋਖਤ ਦਾ ਕੰਮ ਕਰਦਾ ਸੀ ਤੇ ‘ਲੈਂਬੋਰਗਿਨੀ’ ਦੇ ਮਾਲਕ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਹਾਏ ਓਏ ਰੱਬਾ ਇੰਨਾ ਕਹਿਰ! 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ
‘ਲੈਂਬੋਰਗਿਨੀ’ ਦੀ ਅੱਗ ਦੀ ਲਪੇਟ ’ਚ ਆਉਣ ਦੀ ਵੀਡੀਓ ਵਾਇਰਲ
ਇਹ ਘਟਨਾ 13 ਅਪ੍ਰੈਲ ਦੀ ਸ਼ਾਮ ਨੂੰ ਹੈਦਰਾਬਾਦ ਦੇ ਬਾਹਰਵਾਰ ‘ਮਮੀਦਿਪੱਲੀ ਰੋਡ’ ’ਤੇ ਵਾਪਰੀ। ਮਾਈਕ੍ਰੋਬਲਾਗਿੰਗ ਸਾਈਟ ‘ਐਕਸ’ ’ਤੇ @ChotaNewsTelugu ਨਾਮ ਦੇ ਪੇਜ ਤੋਂ ਦੋ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਪਹਿਲੀ ਵੀਡੀਓ 30 ਸਕਿੰਟਾਂ ਦੀ ਹੈ, ਜਿਸ ’ਚ ਪੀਲੇ ਰੰਗ ਦੀ ‘ਲੈਂਬੋਰਗਿਨੀ’ ਅੱਗ ਦੀਆਂ ਲਪਟਾਂ ਨਾਲ ਘਿਰੀ ਦਿਖਾਈ ਦੇ ਰਹੀ ਹੈ। ਕਾਰ ਦਾ 80 ਫ਼ੀਸਦੀ ਹਿੱਸਾ ਸੜਿਆ ਹੋਇਆ ਨਜ਼ਰ ਆ ਰਿਹਾ ਹੈ। ਦੂਜੀ ਵੀਡੀਓ ਪਹਾੜੀ ਸ਼ਰੀਫ ਥਾਣੇ ਦੀ ਹੈ।
ਮਾਲਕ ‘ਲੈਂਬੋਰਗਿਨੀ’ ਵੇਚਣਾ ਚਾਹੁੰਦਾ ਸੀ
ਪੁਲਸ ਅਨੁਸਾਰ 2009 ਮਾਡਲ ਦੀ ਕਾਰ ‘ਲੈਂਬੋਰਗਿਨੀ’, ਜਿਸ ਦੀ ਕੀਮਤ 1 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਸੀ, ਦਾ ਮਾਲਕ ਇਸ ਨੂੰ ਵੇਚਣਾ ਚਾਹੁੰਦਾ ਸੀ ਤੇ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਖ਼ਰੀਦਦਾਰ ਦੀ ਭਾਲ ਬਾਰੇ ਦੱਸਿਆ ਸੀ। ਕਾਰ ਨੂੰ ਸਾੜਨ ਵਾਲਾ ਮੁੱਖ ਦੋਸ਼ੀ ਪੁਰਾਣੀਆਂ ਕਾਰਾਂ ਦੀ ਖਰੀਦੋ-ਫਰੋਖਤ ਦਾ ਧੰਦਾ ਕਰਦਾ ਹੈ। 13 ਅਪ੍ਰੈਲ ਨੂੰ ਮੁਲਜ਼ਮ ਨੇ ਕਾਰ ਮਾਲਕ ਦੇ ਦੋਸਤ ਨੂੰ ਫੋਨ ਕਰਕੇ ਕਾਰ ਲੈ ਕੇ ਆਉਣ ਲਈ ਕਿਹਾ ਕਿਉਂਕਿ ਕਾਰ ਮਾਲਕ ਦਾ ਉਹ ਦੋਸਤ ਮੁਲਜ਼ਮ ਦਾ ਜਾਣਕਾਰ ਸੀ।
ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ
ਕਾਰ ਲਿਆਉਣ ਤੋਂ ਬਾਅਦ ਮੁਲਜ਼ਮਾਂ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ‘ਲੈਂਬੋਰਗਿਨੀ’ ’ਤੇ ਪੈਟਰੋਲ ਪਾ ਕੇ ਉਸ ਨੂੰ ਸਾੜ ਦਿੱਤਾ। ਬਾਅਦ ’ਚ ਕਾਰ ਮਾਲਕ ਨੇ ਮੁਲਜ਼ਮ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਇਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 435 (ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਵੀ ਜਾਇਦਾਦ ਨੂੰ ਅੱਗ ਜਾਂ ਕਿਸੇ ਵਿਸਫੋਟਕ ਪਦਾਰਥ ਨਾਲ ਸਾੜਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਕਾਰ ਮਾਲਕ ਨੇ ਉਸ ਦੇ ਪੈਸੇ ਦੇਣੇ ਸਨ, ਜਿਸ ਨੂੰ ਦੇਣ ਤੋਂ ਉਹ ਇਨਕਾਰ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਆਪਣੀ ‘ਲੈਂਬੋਰਗਿਨੀ’ ਨੂੰ ਅੱਗ ਲਗਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਦਲੀਪ ਸਿੰਘ ਮਜੀਠੀਆ ਦਾ 103 ਸਾਲ ਦੀ ਉਮਰ 'ਚ ਦਿਹਾਂਤ
NEXT STORY