ਕੋਟ ਈਸੇ ਖਾਂ, (ਛਾਬੜਾ)- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਸਬੰਧੀ ਲਏ ਦ੍ਰਿੜ ਸੰਕਲਪ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਪੱਬਾਂ ਭਾਰ ਹੈ। ਪੰਜਾਬ ਪੁਲਸ ਵੱਲੋਂ ਥਾਂ-ਥਾਂ ਨਸ਼ਾ ਵਿਰੋਧੀ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਜਿਥੇ ਪਬਲਿਕ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ੇ ਤੋਂ ਪੀੜਤ ਲੋਕਾਂ ਨੂੰ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਸਮਝਾ-ਬੁਝਾ ਕੇ ਇਲਾਜ ਲਈ ਓਟ ਸੈਂਟਰਾਂ ਤੱਕ ਵੀ ਪੁੱਜਦਾ ਕੀਤਾ ਜਾ ਰਿਹਾ ਹੈ।
ਓਟ ਸੈਂਟਰ ਜਨੇਰ ਵਿਖੇ ਇਲਾਜ ਲਈ ਮਰੀਜ਼ਾਂ ਨੂੰ ਲੈ ਕੇ ਪੁੱਜੇ ਪਿੰਡ ਦੌਲੇਵਾਲਾ ਮਾਇਰ ਦੇ ਚੌਕੀ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ. ਐੱਸ. ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਦੌਲੇਵਾਲਾ ਮਾਇਰ ਦੇ ਮੋਹਤਬਰ ਵਿਅਕਤੀਆਂ ਤੋਂ ਸਹਿਯੋਗ ਲੈ ਕੇ 30 ਦੇ ਕਰੀਬ ਨਸ਼ੇ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਓਟ ਸੈਂਟਰ ਲਿਆ ਕੇ ਇਲਾਜ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ 'ਚੋਂ 12 ਮਰੀਜ਼ਾਂ ਦੀ ਐਂਟਰੀ ਅੱਜ ਕਰਵਾਈ ਗਈ ਹੈ, ਜਦਕਿ 18 ਮਰੀਜ਼ਾਂ ਦਾ ਪਹਿਲਾਂ ਤੋਂ ਓਟ ਸੈਂਟਰ 'ਚ ਇਲਾਜ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁਲਸ ਨੂੰ ਪੂਰਨ ਰੂਪ 'ਚ ਸਹਿਯੋਗ ਦੇ ਰਹੇ ਪੰਚ ਬਲਦੇਵ ਸਿੰਘ, ਪੰਚ ਅਮਰ ਸਿੰਘ, ਗੁਰਭੇਜ ਸਿੰਘ ਅਤੇ ਗੁਰਚਰਨ ਸਿੰਘ ਵੀ ਹਾਜ਼ਰ ਸਨ।
ਦਿਨੋ-ਦਿਨ ਵਧ ਰਹੀ ਹੈ ਮਰੀਜ਼ਾਂ ਦੀ ਗਿਣਤੀ : ਡਾ. ਕੰਵਲਪ੍ਰੀਤ
ਓਟ ਸੈਂਟਰ 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਡਾ. ਕੰਵਲਪ੍ਰੀਤ ਸਿੰਘ ਮੁਤਾਬਕ ਦਵਾਈ ਦੇ ਵਧੀਆ ਨਤੀਜੇ ਕਾਰਨ ਅਤੇ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਸਾਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ, ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਓਟ ਸੈਂਟਰ 'ਚ 200 ਤੋਂ ਉੱਪਰ ਮਰੀਜ਼ ਹਰ ਰੋਜ਼ ਦਵਾਈ ਲੈਣ ਆ ਰਹੇ ਹਨ।
ਪੁਰਾਣੀ ਰੰਜਿਸ਼ ਤਹਿਤ 3 ਵਿਅਕਤੀਆਂ ਨੇ ਕੀਤਾ ਬਜ਼ੁਰਗ ਦਾ ਕਤਲ
NEXT STORY