ਕਪੂਰਥਲਾ (ਮੀਨੂੰ ਓਬਰਾਇ) — ਤੇਜ਼ ਰਫਤਾਰ ਅੱਜ ਫਿਰ ਦੋ ਜ਼ਿੰਦਗੀਆਂ ਲਈ ਕਾਲ ਸਾਬਿਤ ਹੋਈ। ਕਪੂਰਥਲਾ ਦੇ ਗੋਇੰਦਵਾਲ ਰੋਡ 'ਤੇ ਹੋਏ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦ ਕਿ ਇਕ ਲੜਕੀ ਸਮੇਤ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਦਸਾ ਕਪੂਰਥਲਾ ਦੇ ਪਿੰਡ ਪਰਵੇਜ਼ ਨਗਰ ਦੇ ਬੱਸ ਸਟਾਪ ਦੇ ਕਰੀਬ ਹੋਇਆ ਜਦ ਗੋਇੰਦਵਾਲ ਥਰਮਲਪਲਾਂਟ ਦੀ ਤੇਜ਼ ਰਫਤਾਰ ਬਲੇਰੋ ਜੀਪ ਨੇ ਆਪਣਾ ਕੰਟਰੋਲ ਗੁਆ ਕੇ ਇਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਜੀਪ ਨੇ ਇਕ ਟਾਹਲੀ ਦੇ ਰੁੱਖ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਰੁੱਖ ਜ਼ਮੀਨ ਤੋਂ ਉਖੜ ਕੇ ਤਕਰੀਬਨ ਵੀਹ ਮੀਟਰ ਦੂਰੀ 'ਤੇ ਦੋ ਹਿੱਸਿਆ 'ਚ ਵੰਡਿਆ ਗਿਆ ਤੇ ਜੀਪ ਉਸ ਤੋਂ ਵੀ ਅੱਗੇ 100 ਮੀਟਰ ਦੀ ਦੂਰੀ 'ਤੇ ਪਲਟੀ ਮੌਕੇ 'ਤੇ ਹੀ ਜੀਪ ਸਵਾਰ ਇਕ ਵਿਅਕਤੀ ਤੇ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਏ, ਜਦ ਕਿ ਐਕਟਿਵਾ 'ਤੇ ਸਵਾਰ ਇਕ ਲੜਕੀ ਦੀ ਇਲਾਜ ਲਈ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਹੁਣ ਤਕ ਤਿੰਨ ਲੋਕ ਇਸ ਹਾਦਸੇ 'ਚ ਜਾਨ ਗੁਆ ਚੁੱਕੇ ਹਨ ਤੇ ਇਕ ਲੜਕੀ ਸਮੇਤ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਭਾਜਪਾ 'ਤੇ ਬਦਲੇ ਬਾਦਲ ਦੇ ਸੁਰ, ਗਠਜੋੜ ਖਿਲਾਫ ਬੋਲ ਦਿੱਤਾ ਵੱਡਾ ਬਿਆਨ
NEXT STORY