ਅਕਾਲੀ ਆਗੂ ਦਾ ਭਤੀਜਾ ਠੱਗੀ ਦੇ ਦੋਸ਼ 'ਚ ਕਾਬੂ (ਵੀਡੀਓ)

You Are HerePunjab
Thursday, April 20, 2017-4:43 PM

ਸੰਗਰੂਰ : ਸੰਗਰੂਰ ਪੁਲਸ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਕ ਅਕਾਲੀ ਆਗੂ ਦੇ ਭਤੀਜੇ ਨੂੰ ਇਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸਾਥੀਆਂ ਸਮੇਤ ਕਾਬੂ ਕੀਤਾ ਹੈ ਜਦਕਿ ਉਸ ਦੇ ਦੋ ਸਾਥੀ ਅਜੇ ਵੀ ਫਰਾਰ ਹਨ। ਉਕਤ ਚਾਰਾ 'ਤੇ ਇਕ ਵਿਅਕਤੀ ਨੂੰ ਪੁਲਸ ਵਲੋਂ ਦਰਜ ਨਸ਼ਾ ਤਸਕਰੀ ਦੇ ਮਾਮਲੇ 'ਚੋਂ ਬਾਹਰ ਕੱਢਵਾਉਣ ਦੇ ਨਾਮ 'ਤੇ ਇਕ ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਸੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ਾਤਰਾਂ ਵਲੋਂ ਪਹਿਲਾਂ ਵੀ ਕਈ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾ ਚੁੱਕੀ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਠੱਗੀ ਗਈ 80 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.