ਤਪਾ ਮੰਡੀ (ਸ਼ਾਮ, ਗਰਗ)¸ ਸ਼੍ਰੋਮਣੀ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿਲ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਗਈ ਹੈ। ਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ 'ਚ ਮੱਥਾ ਟੇਕ ਰਹੀ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੋਂ ਕਿ ਇਕ ਮਹਿਲਾ ਵਲੋਂ ਉਸ ਦੀ ਗੁੱਤ ਤਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ। ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ।
ਕੁੱਟਮਾਰ ਦੇ ਇਸ ਮਾਮਲੇ ਵਿਚ ਮਹੰਤ ਜੰਗੀਰ ਦਾਸ ਡੇਰੇ ਦੇ ਸੰਚਾਲਕ ਹੁਕਮ ਦਾਸ ਬਕਲੀ ਦੇ ਪੁੱਤਰ ਸੋਮਨਾਥ, ਪੱਛਮੀ ਰਾਜਵਿੰਦਰ ਕੌਰ, ਵਿਜੇ ਕਮਾਰ ਦੀਕਸ਼ਿਤ, ਕਮਲਦੀਪ ਸ਼ਰਮਾ ਅਤੇ 3 ਅਣਪਛਾਤਿਆਂ 'ਤੇ ਬੀਤੇ ਦਿਨੀਂ ਪਰਚਾ ਕਰਜ ਕੀਤਾ ਗਿਆ ਸੀ।
ਅਕਾਲੀਆਂ ਦੇ ਧਰਨੇ 'ਤੇ ਗਰਮਾਈ ਸਿਆਸਤ, ਵੇਰਕਾ ਨੇ ਕਿਹਾ ਹਰਸਿਮਰਤ ਤੋਂ ਨਾਰਾਜ਼ ਸੁਖਬੀਰ ਸੜਕ 'ਤੇ ਆਏ (ਵੀਡੀਓ)
NEXT STORY