ਲੁਧਿਆਣਾ (ਰਿਸ਼ੀ) : ਪ੍ਰਾਪਰਟੀ ਹੜੱਪਣ ਲਈ ਲੁਧਿਆਣਾ ਦੇ ਇਕ ਵਿਅਕਤੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਪਣੇ ਪਿਤਾ ਦੀ ਘਰ ਵਿਚ ਸਾਧਾਰਨ ਮੌਤ ਦੀ ਗੱਲ ਕਹਿ ਕੇ ਜਾਅਲੀ ਡੈੱਥ ਸਰਟੀਫਿਕੇਟ ਤਿਆਰ ਕਰਵਾ ਲਿਆ, ਜਦੋਂਕਿ ਉਸ ਦੀ ਮੌਤ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਹੋਈ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਭੈਣ ਨੇ ਭਰਾ ਦੇ ਖਿਲਾਫ ਥਾਣਾ ਐੱਸ. ਬੀ. ਐੱਸ. ਨਗਰ ਵਿਚ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰਵਾਇਆ ਹੈ।
ਜਾਂਚ ਅਧਿਕਾਰੀ ਸਤਨਾਮ ਸਿੰਘ ਮੁਤਾਬਕ ਪੁਲਸ ਕਮਿਸ਼ਨਰ ਨੂੰ 29 ਦਸੰਬਰ 2016 ਅਤੇ 20 ਫਰਵਰੀ 2017 ਨੂੰ ਦਿੱਤੀ ਸ਼ਿਕਾਇਤ ਵਿਚ ਗਿੱਲ ਚੌਕ ਦੀ ਰਹਿਣ ਵਾਲੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰੇਮ ਸਿੰਘ ਆਪਣੀ ਲੜਕੀ ਅਤੇ ਜਵਾਈ ਰਣਜੀਤ ਸਿੰਘ ਨਾਲ ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਲਈ ਲਾਹੌਰ ਗਏ ਸਨ, ਜਿੱਥੇ 20 ਨਵੰਬਰ 2016 ਨੂੰ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਹ ਲਾਸ਼ ਲੈ ਕੇ ਪੰਜਾਬ ਵਾਪਸ ਆਏ ਅਤੇ ਰੀਤੀ ਰਿਵਾਜ਼ਾਂ ਮੁਤਾਬਕ ਸਸਕਾਰ ਕੀਤਾ।
ਭੁਪਿੰਦਰ ਕੌਰ ਮੁਤਾਬਕ ਉਸ ਦੇ ਪਿਤਾ ਦਾ ਮਾਡਲ ਟਾਊਨ ਵਿਚ ਘਰ ਹੈ, ਜਿੱਥੇ ਭਰਾ ਗੁਰਮੀਤ ਸਿੰਘ ਰਹਿ ਰਿਹਾ ਹੈ ਅਤੇ ਪਿਤਾ ਦੀ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਕੇ ਹੜੱਪਣਾ ਚਾਹੁੰਦਾ ਹੈ। ਘਰ ਤੋਂ ਇਲਾਵਾ ਪਿਤਾ ਦੀ ਐੱਫ. ਡੀ. ਅਤੇ ਬੈਂਕ ਖਾਤੇ ਹਨ, ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸੇ ਲਈ ਉਸ ਵੱਲੋਂ ਜਾਅਲੀ ਡੈੱਥ ਸਰਟੀਫਿਕੇਟ ਤਿਆਰ ਕਰਵਾਇਆ ਗਿਆ ਹੈ ਤਾਂ ਕਿ ਸਭ ਕੁਝ ਉਹ ਆਪਣੇ ਨਾਂ ਕਰਵਾ ਸਕੇ।
ਗੁਆਂਢੀ ਦੀ ਘਟੀਆ ਕਰਤੂਤ ਨੇ ਇਨਸਾਨੀਅਤ ਕੀਤੀ ਸ਼ਰਮਸਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY