ਲੁਧਿਆਣਾ : ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਰ ਦੂਜੇ ਪਾਸੇ ਖਾਲੀ ਪਈਆਂ ਕੁਰਸੀਆਂ ਦਾ ਇਹ ਨਜ਼ਾਰਾ ਹੈ ਲੁਧਿਆਣਾ ਦੇ ਲਾਡੋਵਾਲ 'ਚ ਫੂਡ ਪਾਰਕ ਦੇ ਉਦਘਾਟਨ ਸਮਾਗਮ ਦਾ। ਇਸ ਮੌਕੇ 'ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪਹੁੰਚੇ ਹੋਏ ਸਨ ਪਰ ਜਿਵੇਂ ਹੀ ਸੁਖਬੀਰ ਨੇ ਸਟੇਜ ਤੋਂ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਪੰਡਾਲ 'ਚ ਬੈਠੇ ਲੋਕ ਆਪਣੀਆਂ ਕੁਰਸੀਆਂ ਛੱਡ ਕੇ ਇਕ-ਇਕ ਕਰਕੇ ਖਿਸਕਣੇ ਸ਼ੁਰੂ ਹੋ ਗਏ।
ਕੁਝ ਹੀ ਮਿੰਟਾਂ 'ਚ ਪੰਡਾਲ ਲਗਭਗ ਖਾਲੀ ਹੋ ਗਿਆ। ਇਹ ਸਭ ਕੁਝ ਦੇਖ ਕੇ ਹੱਕੇ-ਬੱਕੇ ਹੋਏ ਸੁਖਬੀਰ ਬਾਦਲ ਨੇ ਸਿਰਫ ਤਿੰਨ ਮਿੰਟ 'ਚ ਹੀ ਆਪਣਾ ਭਾਸ਼ਣ ਨਿਪਟਾ ਦਿੱਤਾ। ਇਥੇ ਹੀ ਬਸ ਨਹੀਂ ਹਾਲ ਤਾਂ ਇਹ ਸੀ ਕਿ ਸਟੇਜ 'ਤੇ ਬੈਠੇ ਮਹਿਮਾਨਾਂ ਦੀ ਗਿਣਤੀ ਪੰਡਾਲ 'ਚ ਬੈਠੇ ਲੋਕਾਂ ਨਾਲੋਂ ਵੱਧ ਹੋ ਗਈ।
'ਕਾਂਗਰਸ ਲਿਆਓ, ਪੰਜਾਬ ਬਚਾਓ' ਮੁਹਿੰਮ ਦੇ ਤਹਿਤ ਬਾਦਲ ਸਰਕਾਰ ਨੂੰ ਪੁੱਟਣ ਦਾ ਸੱਦਾ
NEXT STORY