ਕਪੂਰਥਲਾ (ਮਲਹੋਤਰਾ)— ਜ਼ਿਲਾ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਟ੍ਰੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੇ ਆਦੇਸ਼ਾਂ 'ਤੇ ਵੱਖ-ਵੱਖ ਪੁਲਸ ਪਾਰਟੀਆਂ ਨੇ ਨਾਕੇਬੰਦੀ ਕਰ ਕੇ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਦਰਸ਼ਨ ਸਿੰਘ ਤੇ ਏ. ਐੱਸ. ਆਈ. ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਡੀ. ਸੀ. ਚੌਕ, ਬੱਸ ਸਟੈਂਡ ਖੇਤਰ, ਸ਼ਾਲੀਮਾਰ ਬਾਗ ਰੋਡ, ਅੰਮ੍ਰਿਤਸਰ ਚੁੰਗੀ, ਕਾਂਜਲੀ ਰੋਡ ਆਦਿ ਖੇਤਰਾਂ 'ਚ ਨਾਕੇਬੰਦੀ ਕਰ ਕੇ ਬਿਨਾਂ ਆਰ. ਸੀ., ਬਿਨਾਂ ਪ੍ਰਦੂਸ਼ਣ, ਬਿਨਾਂ ਹੈਲਮਟ ਆਦਿ ਵਾਹਨ ਚਾਲਕਾਂ ਦੇ ਚਲਾਨ ਕੱਟੇ। ਟੀਮਾਂ ਨੇ 100 ਤੋਂ ਵੱਧ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY