ਤਰਨਤਾਰਨ (ਰਮਨ)-ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਰਿਟ ਪਟੀਸ਼ਨ ਨੰ 6907 ਆਫ਼ 2009 ਤਹਿਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੋਏ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨਤਾਰਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਅਤੇ 43 ਸਕੂਲੀ ਵਾਹਨਾਂ ਦੇ ਚਲਾਨ ਕੀਤੇ।
ਇਹ ਵੀ ਪੜ੍ਹੋ- ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ
ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੈਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਵਿਚ ਫੁੱਟ ਸਟੈਪ ਦੀ ਉਚਾਈ 220 ਮਿ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਸੀ.ਸੀ.ਟੀ.ਵੀ ਦੀ ਫੁਟੇਜ਼ 60 ਦਿਨ ਤੱਕ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਸਕੂਲ ਬੱਸ ’ਤੇ ਸਕੂਲ ਦਾ ਨਾਂ ਅਤੇ ਫੋਨ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ, ਸਕੂਲ ਬੱਸ ਡਰਾਈਵਰ ਨੇ ਫਿਕੇ ਨੀਲੇ ਰੰਗ ਦੀ ਕਮੀਜ਼ ਪੈਂਟ ਅਤੇ ਕਾਲੇ ਬੂਟ ਪਾਏ ਹੋਣ, ਡਰਾਈਵਰ ਦੇ ਨਾਂ ਵਾਲੀ ਆਈ.ਡੀ. ਪਲੇਟ ਲੱਗੀ ਹੋਵੇ, ਡਰਾਈਵਰ ਕੋਲ ਸਾਰੇ ਬੱਚਿਆਂ ਦੇ ਨਾਂ, ਪਤਾ, ਕਲਾਸ, ਬਲਗ ਗਰੁੱਪ ਵਾਲੀ ਲਿਸਟ ਹੋਵੇ, ਸਕੂਲ ਬੱਸ ’ਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ, ਸਕੂਲ ਬੱਸ ’ਚ ਅੱਗ ਬੁਝਾਉਣ ਵਾਲਾ ਯੰਤਰ ਹੋਣਾ ਜ਼ਰੂਰੀ ਹੈ, ਜੇਕਰ ਬੱਸ ਕਿਰਾਏ ’ਤੇ ਲਈ ਹੈ ਤਾਂ ਔਨ ਸਕੂਲ ਡਿਊਟੀ ਦਾ ਬੇਨਰ ਜ਼ਰੂਰੀ ਹੈ, ਸਕੂਲ ਬੱਸ ਨੂੰ ਸੁਨਹਿਰੀ ਪੀਲਾ ਰੰਗ ਕੀਤਾ ਹੋਣਾ ਜ਼ਰੂਰੀ ਹੈ, ਇਕ ਐਮਰਜੈਂਸੀ ਤਾਕੀ ਅੱਗੇ ਅਤੇ ਪਿੱਛੇ ਜ਼ਰੂਰੀ ਹੈ, ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਜ਼ਰੂਰੀ ਹੈ, ਸਕੂਲ ਬੱਸ ਦੇ ਡਰਾਈਵਰ ਕੋਲ ਚਾਰ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਸਕੂਲ ਬੱਸ ਵਿਚ ਬੱਚਿਆਂ ਦੇ ਬੈਗ ਰੱਖਣ ਲਈ ਵੱਖਰੀ ਜਗ੍ਹਾ ਹੋਵੇ, ਸਕੂਲ ਬੱਸ ਵਿਚ ਫਸਟ ਏਡ ਬੋਕਸ ਹੋਣਾ ਲਾਜ਼ਮੀ ਹੈ, ਸਕੂਲ ਬੱਸ ਦੀ ਤਾਕੀਆਂ ਦੇ ਲੋਕ ਠੀਕ ਹੋਣਾ ਲਾਜ਼ਮੀ ਹੈ, ਸਕੂਲ ਬੱਸ ਵਿਚ ਜੀ.ਪੀ.ਐੱਸ ਲੱਗਾ ਹੋਣਾ ਲਾਜ਼ਮੀ ਹੈ, ਸਕੂਲ ਬੱਸ ’ਚ ਸਪੀਡ ਗਵਰਨਰ ਲੱਗੀਆਂ ਹੋਣਾ ਚਾਹੀਦਾ ਹੈ, ਸਕੂਲ ਬੱਸ ਦੇ ਬਾਹਰ ਗਰਿੱਲ ਲੱਗੀ ਹੋਣਾ ਜ਼ਰੂਰੀ ਹੈ, ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਕੂਲ ਮੁਖੀ ਅਤੇ ਡਰਾਈਵਰ ਦੇ ਨਿਯਮ ਨਾ ਮੰਨਣ ’ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)
ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਸਮੂਹ ਏਡਿਡ ਪ੍ਰਾਈਵੇਟ ਅਤੇ ਅਨ-ਏਡਿਡ ਪ੍ਰਾਈਵੇਟ ਸਕੂਲਾਂ ਵੱਲੋਂ ਅੰਤਿਮ ਮਿਤੀ 30.04.2024 ਤੱਕ ਆਪਣੇ ਸਕੂਲੀ ਵਾਹਨ ਅਤੇ ਉਨ੍ਹਾਂ ਦੇ ਸਕੂਲਾਂ ਵਿਚ ਮਾਤਾ-ਪਿਤਾ ਵੱਲੋਂ ਲਗਾਏ ਗਏ ਪ੍ਰਾਈਵੇਟ ਵਾਹਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਨੂੰ ਮੁਕੰਮਲ ਕਰਨ ਲਈ ਸਖ਼ਤ ਹਦਾਇਤ ਕੀਤੀ ਹੈ। ਜੇਕਰ ਸਿਵਲ ਰੀਟ ਪਟੀਸ਼ਨ ਨੰ. 6907 ਆਫ਼ 2009 ਤਹਿਤ ਕੀਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਵਿਭਾਗੀ ਕਾਰਵਾਈ ਲਈ ਸਬੰਧਤ ਏਡਿਡ ਪ੍ਰਾਈਵੇਟ ਅਤੇ ਅਨ-ਏਡਿਡ ਪ੍ਰਾਈਵੇਟ ਸਕੂਲਾਂ ਦੇ ਮੁਖੀ ਜ਼ਿੰਮੇਵਾਰ ਹੋਣਗੇ, ਜਿਸ ਵਿਚ ਉਨ੍ਹਾਂ ਖਿਲਾਫ਼ ਐੱਫ਼. ਆਈ. ਆਰ. ਅਤੇ ਜੁਰਮਾਨਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮਾਨਤਾ ਰੱਦ ਕਰਨ ਲਈ ਲਿਖਿਆ ਜਾਵੇਗਾ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜੇਕਰ ਮਿਤੀ 30 ਅਪ੍ਰੈਲ 2024 ਤੱਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਜਿਨ੍ਹਾਂ ਸਕੂਲੀ ਬੱਸਾਂ ਵਿਚ ਖਾਮੀਆਂ ਪਾਈਆਂ ਗਾਈਆਂ, ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸਕੂਲ ਮੁਖੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅੱਜ ਦੀ ਚੈਕਿੰਗ ਦੌਰਾਨ ਸੁਖਮਨਜੀਤ ਸਿੰਘ ਬਾਲ ਸੁੱਰਖਿਆ ਅਫ਼ਸਰ, ਗੁਰਮੱਤ ਸਿੰਘ ਸਿੱਖਿਆ ਵਿਭਾਗ , ਟ੍ਰੈਫ਼ਿਕ ਇੰਚਾਰਜ ਹਰਜਿੰਦਰ ਸਿੰਘ , ਵਿਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਤਰਨਤਾਰਨ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਮਿਸ਼ਨਰੇਟ ਪੁਲਸ ਨੇ ਕੱਸਿਆ ਸ਼ਿਕੰਜਾ, ਨਸ਼ਾ ਸਮੱਗਲਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਈਆਂ ਭਾਜੜਾਂ
NEXT STORY