ਅੰਮ੍ਰਿਤਸਰ ਤੋਂ ਚੰਡੀਗੜ੍ਹ ਵੈਲੇਨਟਾਈਨ ਡੇਅ ਮਨਾਉਣ ਆਏ ਪਤੀ-ਪਤਨੀ ਦੀ ਕਰਤੂਤ ਨੇ ਉਡਾਏ ਹੋਸ਼, ਇੰਝ ਸਾਹਮਣੇ ਆਇਆ ਕਾਰਾ

You Are HerePunjab
Friday, February 17, 2017-7:31 PM

ਚੰਡੀਗੜ੍ਹ (ਕੁਲਦੀਪ) : ਅੰਮ੍ਰਿਤਸਰ ਤੋਂ ਚੰਡੀਗੜ੍ਹ 'ਚ ਵੈਲੇਨਟਾਈਨ ਡੇ ਮਨਾਉਣ ਆਏ ਜੋੜੇ ਨੂੰ ਪੁਲਸ ਨੇ ਗੀਤਾਂਜਲੀ ਜਿਊਲਰ ਸ਼ਾਪ 'ਚ ਹੀਰੇ ਦੀ ਅਸਲੀ ਮੁੰਦਰੀ ਚੋਰੀ ਕਰ ਕੇ ਨਕਲੀ ਮੁੰਦਰੀ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਉਨ੍ਹਾਂ ਦੀ ਕਰਤੂਤ ਕੈਦ ਹੋ ਗਈ ਸੀ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਸਥਿਤ ਹਰੀਪੁਰ ਦੀ ਗਲੀ ਨੰ. 9 ਮਕਾਨ ਨੰ. 2814/14 ਵਾਸੀ ਰਾਜੀਵ ਕੁਮਾਰ (27) ਤੇ ਉਸ ਦੀ ਪਤਨੀ ਸੋਨੀਆ (26) ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮੁੰਦਰੀ ਵੀ ਬਰਾਮਦ ਕਰ ਲਈ।
ਸੈਕਟਰ-17 ਥਾਣਾ ਇੰਚਾਰਜ ਰਣਜੀਤ ਸਿੰਘ ਮੁਤਾਬਿਕ ਗੀਤਾਂਜਲੀ ਜਿਊਲਰਸ ਦੇ ਸੇਲਜ਼ ਮੈਨੇਜਰ ਕਮਲ ਗਰੋਵਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 2 ਵਜੇ ਉਨ੍ਹਾਂ ਦੇ ਸ਼ੋਅਰੂਮ 'ਚ ਇਕ ਵਿਅਕਤੀ ਔਰਤ ਤੇ ਬੱਚੇ ਨਾਲ ਹੀਰੇ ਦੀਆਂ ਮੁੰਦਰੀਆਂ ਖਰੀਦਣ ਆਇਆ ਸੀ। ਸੇਲਜ਼ ਗਰਲ ਜਦੋਂ ਉਨ੍ਹਾਂ ਨੂੰ ਮੰਦਰੀਆਂ ਦਿਖਾ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਨੇ ਇਕ ਲੇਡੀਜ਼ ਤੇ ਇਕ ਜੈਂਟਸ ਮੁੰਦਰੀ ਚੋਰੀ ਕਰ ਕੇ ਉਨ੍ਹਾਂ ਦੇ ਬਦਲੇ ਨਕਲੀ ਮੁੰਦਰੀਆਂ ਰੱਖ ਦਿੱਤੀਆਂ। ਸੇਲਜ਼ ਗਰਲ ਨੇ ਜਦੋਂ ਟਰੇਅ 'ਚ ਮੁੰਦਰੀਆਂ ਦੀ ਗਿਣਤੀ ਕੀਤੀ ਤਾਂ ਇਕ ਘੱਟ ਨਿਕਲੀ ਤੇ ਇਕ ਨਕਲੀ ਹੀਰੇ ਦੀ ਮੁੰਦਰੀ ਮਿਲੀ। ਮੈਨੇਜਰ ਨੇ ਜੋੜੇ ਤੋਂ ਪੁੱਛਗਿੱਛ ਕੀਤੀ ਤਾਂ ਉਹ ਬਹਿਸ ਕਰਨ ਲੱਗੇ। ਸੂਚਨਾ ਮਿਲਣ ਮਗਰੋਂ ਸੈਕਟਰ-17 ਥਾਣਾ ਇੰਚਾਰਜ ਆਪਣੀ ਟੀਮ ਨਾਲ ਪਹੁੰਚ ਗਏ। ਪੁੱਛਗਿੱਛ ਦੌਰਾਨ ਪੂਰਾ ਮਾਮਲਾ ਸਾਹਮਣੇ ਆ ਗਿਆ। ਪੁਲਸ ਮੁਤਾਬਿਕ ਇਕ ਮੁੰਦਰੀ ਅੰਦਰ ਹੀ ਮਿਲਣ ਤੋਂ ਬਾਅਦ ਮੁਲਜ਼ਮ ਪਤੀ ਨੇ ਇਕ ਮੁੰਦਰੀ ਬਾਹਰ ਕੂੜੇਦਾਨ 'ਚ ਲੁਕਾ ਦਿੱਤੀ ਸੀ। ਪੁਲਸ ਦੀ ਸਖਤੀ ਤੋਂ ਡਰ ਕੇ ਉਸ ਨੇ ਮੁੰਦਰੀ ਬਰਾਮਦ ਕਰਵਾ ਦਿੱਤੀ। ਮੁੰਦਰੀ ਦੀ ਕੀਮਤ ਲਗਭਗ ਸਵਾ ਲੱਖ ਰੁਪਏ ਤੋਂ ਵੱਧ ਹੈ।
ਬੁੜੈਲ ਹੋਟਲ 'ਚ ਰੁਕੇ ਸਨ ਪਤੀ-ਪਤਨੀ
ਸੈਕਟਰ-17 ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਵੈਲੇਨਟਾਈਨ ਡੇਅ ਮਨਾਉਣ ਲਈ ਅੰਮ੍ਰਿਤਸਰ ਤੋਂ ਚੰਡੀਗੜ੍ਹ 'ਚ 14 ਫਰਵਰੀ ਦੀ ਸਵੇਰ ਆਏ ਸਨ, ਇਸ ਦੌਰਾਨ ਉਨ੍ਹਾਂ ਨੇ ਬੁੜੈਲ ਸਥਿਤ ਹੋਟਲ 'ਚ ਇਕ ਕਮਰਾ ਬੁੱਕ ਕਰਵਾਇਆ ਅਤੇ ਉਥੇ ਹੀ ਠਹਿਰੇ ਸਨ। ਮੁਲਜ਼ਮ ਰਾਜੀਵ ਨੇ ਦੱਸਿਆ ਕਿ ਉਹ ਅੰਮ੍ਰਿਤਸਰ 'ਚ ਫਾਈਨਾਂਸ ਦਾ ਕੰਮ ਕਰਦਾ ਹੈ, ਜਦੋਂਕਿ ਉਸ ਦੀ ਪਤਨੀ ਸੋਨੀਆ ਪ੍ਰਾਈਵੇਟ ਨੌਕਰੀ ਕਰਦੀ ਹੈ।

About The Author

Gurminder Singh

Gurminder Singh is News Editor at Jagbani.

!-- -->