ਲੰਡਨ— ਅਮਰੀਕਾ ਦੀ ਚੋਟੀ ਦੀ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਦੇ ਵਿਆਹ 'ਚ ਕਈ ਸੈਲੀਬ੍ਰਿਟੀਜ਼ ਦੇ ਨਾਲ ਹੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਛੋਟੇ ਯੁਵਰਾਜ ਹੈਰੀ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਸੇਰੇਨਾ ਅਤੇ ਰੇਡਿਟ ਦੇ ਮਾਲਕ ਐਲੇਕਸਿਸ ਓਹਾਨੀਅਨ ਦੀ ਮੰਗਣੀ ਹੋ ਚੁੱਕੀ ਹੈ ਅਤੇ ਛੇਤੀ ਹੀ ਉਹ ਵਿਆਹ ਕਰਨ ਵਾਲੇ ਹਨ। ਖਬਰਾਂ ਮੁਤਾਬਕ ਰਿਕਾਰਡ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਦੇ ਵਿਆਹ 'ਚ ਪ੍ਰਿੰਸ ਹੈਰੀ ਨੂੰ ਸੱਦਾ ਮਿਲਣਾ ਤੈਅ ਹੈ ਕਿਉਂਕਿ ਉਨ੍ਹਾਂ ਦੀ ਗਰਲਫ੍ਰੈਂਡ ਮੇਘਨ 35 ਸਾਲਾ ਸੇਰੇਨਾ ਦੀ ਨਜ਼ਦੀਕੀ ਦੋਸਤ ਹੈ। ਸੇਰੇਨਾ ਅਤੇ ਮੇਘਨ ਲੰਬੇ ਸਮੇਂ ਤੋਂ ਦੋਸਤੀ 'ਚ ਹਨ। ਸੂਤਰਾਂ ਦੇ ਮੁਤਾਬਕ ਸੇਰਨਾ ਨੇ ਆਪਣੀ ਭੈਣ ਅਤੇ ਕੁਝ ਨਜ਼ਦੀਕੀ ਦੋਸਤਾਂ ਨੂੰ ਕਿਹਾ ਕਿ ਸੱਦਾ ਸੂਚੀ 'ਚ ਮੇਘਨ ਦੇ ਨਾਲ ਇਕ ਹੋਰ ਵਿਅਕਤੀ ਦਾ ਨਾਂ ਜੋੜਿਆ ਗਿਆ ਹੈ। ਸੇਰੇਨਾ ਦੇ ਕਰੀਬੀ ਸੂਤਰਾਂ ਦੇ ਮੁਤਾਬਕ ਇਸ ਵਿਆਹ 'ਚ ਮੇਘਨ ਦੇ ਨਾਲ ਪ੍ਰਿੰਸ ਹੈਰੀ ਦਾ ਵਿਆਹ 'ਚ ਆਉਣਾ ਤੈਅ ਹੈ।
ਸੂਤਰਾਂ ਦੇ ਮੁਤਾਬਕ, ਹਾਲਾਂਕਿ ਅਜੇ ਤੱਕ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੇਰੇਨਾ ਨੇ ਇਹ ਸਾਫ ਤੌਰ 'ਤੇ ਕਿਹਾ ਸੀ ਕਿ ਇਹ ਜੋੜੀ ਉਨ੍ਹਾਂ ਦੇ ਇਸ ਵੱਡੇ ਜਸ਼ਨ ਨੂੰ ਮਨਾਉਣ ਦੇ ਲਈ ਮੌਜੂਦ ਰਹੇਗੀ।
ਕੋਹਲੀ ਨੇ ਟੀਮ ਦੇ ਇਸ ਗੇਂਦਬਾਜ਼ ਨੂੰ ਦੱਸਿਆ ਬੋਲਿੰਗ ਮਸ਼ੀਨ
NEXT STORY