ਨਵੀਂ ਦਿੱਲੀ– ਦਿੱਲੀ ਕੈਪੀਟਲਸ ਨੇ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ ਵਿਚ ਹੈਰੀ ਬਰੂਕ ਦੇ ਬਦਲ ਦੇ ਤੌਰ ’ਤੇ ਸੋਮਵਾਰ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲਿਜਾਡ ਵਿਲੀਅਮਸ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਇੰਗਲੈਂਡ ਦਾ ਬੱਲੇਬਾਜ਼ ਬਰੂਕ ਆਪਣੀ ਦਾਦੀ ਦੇ ਦਿਹਾਂਤ ਕਾਰਨ ਟੂਰਨਾਮੈਂਟ ਵਿਚੋਂ ਹਟ ਗਿਆ ਸੀ। ਸਾਲ 2021 ਵਿਚ ਕੌਮਾਂਤਰੀ ਡੈਬਿਊ ਤੋਂ ਬਾਅਦ ਤੋਂ 30 ਸਾਲ ਦੇ ਵਿਲੀਅਮਸ ਨੇ 2 ਟੈਸਟ, 4 ਵਨ ਡੇ ਤੇ 11 ਟੀ-20 ਕੌਮਾਂਤਰੀ ਵਿਚ ਦੱਖਣੀ ਅਫਰੀਕਾ ਦੀ ਪ੍ਰਤੀਨਿਧਤਾ ਕੀਤੀ ਹੈ। ਉਹ 50 ਲੱਖ ਰੁਪਏ ਦੇ ਬੇਸ ਪ੍ਰਾਈਸ ’ਤੇ ਦਿੱਲੀ ਕੈਪੀਟਲਸ ਨਾਲ ਜੁੜੇਗਾ।
ਦਿੱਲੀ ਨੇ 4 ਕਰੋੜ ਰੁਪਏ ਵਿਚ ਬਰੂਕ ਨੂੰ ਆਪਣੇ ਨਾਲ ਜੋੜਿਆ ਸੀ ਪਰ ਫਰਵਰੀ ਵਿਚ ਆਪਣੀ ਦਾਦੀ ਦੇ ਦਿਹਾਂਤ ਤੋਂ ਬਾਅਦ ਉਹ ਟੂਰਨਾਮੈਂਟ ਵਿਚੋਂ ਹਟ ਗਿਆ ਸੀ।
ਜਦੋਂ ਧੋਨੀ ਦੀ ਐਂਟਰੀ 'ਤੇ ਫੈਨਜ਼ ਦੇ ਸ਼ੋਰ ਨਾਲ ਗੂੰਜ ਉੱਠਿਆ ਚੇਪਾਕ ਤੇ ਆਂਦ੍ਰੇ ਰਸਲ ਨੂੰ ਬੰਦ ਕਰਨੇ ਪਏ ਆਪਣੇ ਕੰਨ
NEXT STORY