ਕਿਰਗੀਸਤਾਨ— ਪੰਕਜ ਅਡਵਾਨੀ ਅਤੇ ਲਕਸ਼ਮਣ ਰਾਵਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਏ ਇੱਥੇ ਏਸ਼ੀਆਈ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਈ।
ਭਾਰਤ ਏ ਨੇ ਕੁਆਰਟਰਫਾਈਨਲ 'ਚ ਈਰਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਥਾਈਲੈਂਡ ਨਾਲ ਸੀ। ਅਡਵਾਨੀ ਅਤੇ ਰਾਵਤ ਨੇ ਥਾਈ ਟੀਮ ਨੂੰ 3-0 ਨਾਲ ਹਰਾਇਆ। ਉਨ੍ਹਾਂ ਤਿੰਨਾਂ ਫਰੇਮ 'ਚ ਆਪਣੇ ਮੁਕਾਬਲੇਬਾਜ਼ਾਂ ਨੂੰ ਕੁਲ 30 ਤੋਂ ਵੱਧ ਅੰਕ ਨਹੀਂ ਬਣਾਉਣ ਦਿੱਤੇ। ਭਾਰਤ ਏ ਨੂੰ ਫਾਈਨਲ 'ਚ ਆਪਣੇ ਇਕ ਪਾਕਿਸਤਾਨੀ ਮੁਕਾਬਲੇਬਾਜ਼ ਨਾਲ ਭਿੜਨਗਾ ਹੋਵੇਗਾ ਕਿਉਂਕਿ ਦੂਜਾ ਸੈਮੀਫਾਈਨਲ ਪਾਕਿਸਤਾਨ ਦੀ ਏ ਅਤੇ ਬੀ ਟੀਮਾਂ ਦੇ ਵਿਚਾਲੇ ਖੇਡਿਆ ਜਾਵੇਗਾ।
ਟੀਮ ਇੰਡੀਆ ਦੇ ਨਵੇਂ ਕੋਚ ਦੀ ਤਨਖਾਹ ਹੋਵੇਗੀ 2 ਲੱਖ ਰੁਪਏ ਰੋਜ਼ਾਨਾ, ਕਰਨਾ ਹੋਵੇਗਾ ਇਹ ਕੰਮ!
NEXT STORY