ਕੋਇਮਬਟੂਰ— ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਸਸੀ ਕੁਮਾਰ ਮੁਕੁੰਦ ਨੇ ਅੱਜ ਇੱਥੇ ਐੱਲ.ਐੱਮ.ਡਬਲਯੂ ਆਈ.ਟੀ.ਐੱਫ. ਪੁਰਸ਼ ਫਿਊਚਰਸ ਟੈਨਿਸ ਟੂਰਨਾਮੈਂਟ ਦੇ ਸਿੰਗਲ ਫਾਈਨਲ 'ਚ ਹਮਵਤਨ ਅਰਜੁਨ ਖਾਡੇ 'ਤੇ ਸਿੱਧੇ ਸੈਟਾਂ 'ਚ ਜਿੱਤ ਦਰਜ ਕਰਕੇ ਲਗਾਤਾਰ ਦੂਜਾ ਫਿਊਚਰਸ ਖਿਤਾਬ ਆਪਣੇ ਨਾਂ ਕੀਤਾ ਹੈ।
20 ਸਾਲਾ ਮੁਕੁੰਦ ਇਸ ਸਮੇਂ ਏ.ਟੀ.ਪੀ. ਸੂਚੀ 'ਚ 501ਵੀਂ ਰੈਂਕਿੰਗ 'ਤੇ ਹਨ, ਉਨ੍ਹਾਂ ਨੇ ਖਾਡੇ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਜਿਨ੍ਹਾਂ ਨੇ ਚੇਨਈ 'ਚ ਪਿਛਲੇ ਫਿਊਚਰਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਮੁਕੁੰਦ ਅਤੇ ਖਾਡੇ ਡਬਲਜ਼ ਮੁਕਾਬਲੇ ਦੇ ਫਾਈਨਲ 'ਚ ਕੱਲ ਚੰਦ੍ਰਿਲ ਅਤੇ ਲਕਸ਼ਿਤ ਸੂਦ ਤੋਂ ਹਾਰ ਗਏ ਸਨ।
ਭਾਰਤੀ ਟੀਮ ਲਈ ਲੱਕੀ ਹੈ ਹੋਲਕਰ ਸਟੇਡੀਅਮ, ਇਸ ਖਿਡਾਰੀ ਨੇ ਲਗਾਇਆ ਸੀ ਦੋਹਰਾ ਸੈਂਕੜਾ
NEXT STORY