ਨਵੀਂ ਦਿੱਲੀ, (ਭਾਸ਼ਾ) ਅਰਜਨ ਸਿੰਘ ਨਾਗਰਾ ਘੋੜ ਸਵਾਰੀ ਦੀ ਕੌਮੀ ਈਵੈਂਟ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ਵਿਚ 'ਨੋਵੀਸ' ਵਰਗ ਵਿਚ ਕੌਮੀ ਚੈਂਪੀਅਨ ਬਣੇ, ਜਦਕਿ ਡਾ. ਮਾਨਵੇਂਦਰ ਸਿੰਘ ਅਤੇ ਸਥਵੀ ਅਸਥਾਨਾ ਨੇ ਇੱਥੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਗਰਾ ਨੇ 'ਆਰਮੀ ਪੋਲੋ ਐਂਡ ਰਾਈਡਿੰਗ ਸੈਂਟਰ' ਵਿਖੇ ਬਿਆਂਕਾ ਨਾਮ ਦੇ ਘੋੜੇ ਨਾਲ ਬਿਨਾਂ ਕਿਸੇ ਪੈਨਲਟੀ ਦੇ ਇੱਕ ਘੰਟੇ ਵਿੱਚ 11 ਰੁਕਾਵਟਾਂ ਨੂੰ ਪਾਰ ਕੀਤਾ। ਉਸ ਨੇ ਸ਼ੋਅ ਜੰਪਿੰਗ ਵਿੱਚ ਵੀ ਕੋਈ ਪੈਨਲਟੀ ਨਹੀਂ ਲਗੀ ਪਰ ਡਰੈਸੇਜ ਸ਼੍ਰੇਣੀ ਵਿੱਚ ਅਨੁਮਾਨਿਤ ਸਮੇਂ ਤੋਂ 31.6 ਸਕਿੰਟ ਵੱਧ ਸਮਾਂ ਲਿਆ। ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ 44 ਖਿਡਾਰੀਆਂ ਵਿੱਚੋਂ ਨਗਾਰਾ ਨੇ ਸਭ ਤੋਂ ਘੱਟ ਪੈਨਲਟੀ ਅੰਕ (31.6) ਬਣਾਏ। ਉਸ ਤੋਂ ਬਾਅਦ ਮਾਨਵੇਂਦਰ (31.9) ਅਤੇ ਸਥਵੀ (34.2) ਹਨ। ਈਵੈਂਟ ਮੁਕਾਬਲਿਆਂ ਵਿੱਚ ਡਰੈਸੇਜ, ਕਰਾਸ ਕੰਟਰੀ ਅਤੇ ਸ਼ੋਅ ਜੰਪਿੰਗ ਸ਼ਾਮਲ ਹਨ। ਮਾਨਵੇਂਦਰ ਹਰਕੂਲੀਸ ਨਾਂ ਦੇ ਘੋੜੇ 'ਤੇ ਸਵਾਰ ਸੀ ਜਦੋਂ ਕਿ ਸਥਵੀ ਦੇ ਘੋੜੇ ਦਾ ਨਾਂ ਰੁਸਤਮ ਜੀ ਸੀ। ਨੈਸ਼ਨਲ ਈਵੈਂਟ ਚੈਂਪੀਅਨਸ਼ਿਪ ਦਾ ਦੂਜਾ ਪੜਾਅ ਵੀਰਵਾਰ ਤੋਂ ਸ਼ੁਰੂ ਹੋਵੇਗਾ।
ਜਸਪ੍ਰੀਤ ਬੁਮਰਾਹ ਕਿਉਂ ਹੈ ਟੀ-20 ਗੇਂਦਬਾਜ਼, ਸਟੂਅਰਟ ਬ੍ਰਾਡ ਨੇ ਦੱਸਿਆ ਕਾਰਨ
NEXT STORY