ਚੇਨਈ— ਦੂਜਾ ਦਰਜਾ ਪ੍ਰਾਪਤ ਖਿਡਾਰੀ ਯੂਕੀ ਭਾਂਬਰੀ ਚੇਨਈ ਓਪਨ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਿਆ, ਜਿੱਥੇ ਉਹ ਚੋਟੀ ਦਰਜਾ ਪ੍ਰਾਪਤ ਆਸਟ੍ਰੇਲੀਆਈ ਖਿਡਾਰੀ ਜਾਰਡਨ ਥਾਂਪਸਨ ਨਾਲ ਭਿੜੇਗਾ। ਭਾਂਬਰੀ ਨੇ ਅੱਜ ਇਕ ਘੰਟਾ 25 ਮਿੰਟ ਤਕ ਚੱਲੇ ਸੈਮੀਫਾਈਨਲ ਮੈਚ ਵਿਚ ਦੱਖਣੀ ਕੋਰੀਆ ਦੇ ਡੁਖੀ ਲੀ ਨੂੰ 7-5, 6-2 ਨਾਲ ਹਰਾਇਆ ਜਦਕਿ ਦੂਜੇ ਮੁਕਾਬਲੇ ਵਿਚ ਥਾਂਪਸਨ ਨੇ ਸਪੇਨ ਦੇ ਗੈਰ ਦਰਜਾ ਪ੍ਰਾਪਤ ਖਿਡਾਰੀ ਪੇਡਰੋ ਮਾਰਟੀਨੇਜ ਨੂੰ 6-1, 7-6 ਨਾਲ ਹਰਾਇਆ।
ਇਸ ਜਿੱਤ ਨਾਲ ਭਾਂਬਰੀ ਨੇ ਲੀ ਵਿਰੁੱਧ ਖੇਡੇ ਗਏ ਮੈਚ ਵਿਚ ਆਪਣੀ ਬੜ੍ਹਤ ਬਿਹਤਰ ਕਰਦੇ ਹੋਏ 2-0 ਕਰ ਲਈ ਹੈ ਤੇ ਚੋਟੀ ਦੇ 100 ਖਿਡਾਰੀਆਂ ਵਿਚ ਪਰਤਣ ਦੀਆਂ ਆਪਣੀਆਂ ਸੰਭਾਵਨਾਵਾਂ ਵਧਾ ਲਈਆਂ।
ਕੁਲਦੀਪ ਯਾਦਵ ਦੀ ਕਿਸਮਤ 'ਤੇ ਫਿਰਿਆ ਪਾਣੀ, ਵਿਸ਼ਵ ਰਿਕਾਰਡ ਤੋਂ ਖੁੰਝਿਆ
NEXT STORY