ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਜਾ ਰਹੇ ਹਨ ਪਰ ਇਧਰ ਵੀ ਕਿਸਾਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲਾਵਟਖੋਰੀ ਇਸ ਵਿੱਚ ਸਭ ਤੋਂ ਵੱਡਾ ਮਸਲਾ ਹੈ। ਸ਼ਹਿਦ ਮੱਖੀ ਪਾਲਕ ਵੀ ਇਸ ਮਿਲਾਵਟਖੋਰੀ ਦਾ ਸ਼ਿਕਾਰ ਹੋਏ ਹਨ। ਪੂਰੇ ਸੰਸਾਰ ਵਿੱਚ ਭਾਰਤ 8 ਵਾਂ ਸਭ ਤੋਂ ਵੱਧ ਉਤਪਾਦਕ ਦੇਸ਼ ਹੈ। ਇਸ ਦੇ ਕੁੱਲ ਉਤਪਾਦਨ ਦਾ 50 ਫੀਸਦੀ ਤੋਂ ਜ਼ਿਆਦਾ ਵਿਦੇਸ਼ਾਂ ਨੂੰ ਬਰਾਮਦ ਹੁੰਦਾ ਹੈ। ਮਿਲਾਵਟਖੋਰੀ ਕਾਰਨ ਸ਼ਹਿਦ ਦਾ ਮੁੱਲ ਪਿਛਲੇ ਸਾਲਾਂ ਨਾਲੋ ਅੱਧਾ ਰਹਿ ਗਿਆ ਹੈ।
ਇਸ ਸਬੰਧੀ ਜਗ ਬਾਣੀ ਨਾਲ ਗੱਲ ਕਰਦਿਆਂ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਰਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਸ਼ਹਿਦ ਵਿੱਚ ਬਹੁਤ ਵੱਡੀ ਪੱਧਰ ’ਤੇ ਮਿਲਾਵਟ ਹੋ ਰਹੀ ਹੈ। ਇਸ ਤੋਂ ਪਹਿਲਾਂ ਸ਼ਹਿਰ ਦੀ ਕੀਮਤ 90 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 150 ਰੁਪਏ ਪ੍ਰਤੀ ਕਿੱਲੋ ਤੱਕ ਸੀ। ਸ਼ਹਿਰ ਵਿਚ ਮੱਕੀ ਦਾ ਅਰਕ, ਗੰਨੇ ਦਾ ਅਰਕ, ਚੌਲਾਂ ਦਾ ਅਰਕ ਅਤੇ ਹੋਰ ਕਈ ਤਰ੍ਹਾਂ ਦੀ ਮਿਲਾਵਟ ਹੋਣ ਲੱਗ ਗਈ। ਇਸ ਲਈ ਸਰਕਾਰ ਨੇ ਕੁਝ ਟੈਸਟ ਲਾਗੂ ਕੀਤੇ ਸਨ ਜਿਵੇਂ ਐੱਸ.ਐੱਮ.ਆਰ, ਟੀ.ਐੱਮ.ਆਰ., ਪੋਲਨ ਕਾਊਂਟ। ਇਹ ਟੈਸਟ ਸਰਕਾਰ ਨੇ 1 ਜਨਵਰੀ 2019 ਤੋਂ ਲਾਗੂ ਕੀਤੇ ਅਤੇ ਜੁਲਾਈ 2019 ਵਿੱਚ ਬੰਦ ਕਰ ਦਿੱਤੇ।
ਬਰਸਾਤ ਦੇ ਦਿਨਾਂ ’ਚ ਨੁਕਸਾਨ ਦਾ ਕਾਰਣ ਬਣਦੀ ਹੈ ਖੇਤੀ ਸੰਦਾਂ ਦੀ ਸੰਭਾਲ ਸਬੰਧੀ ਲਾਪਰਵਾਹੀ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਹੋ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਸਲਾਹਕਾਰ ਕੁਮਾਰ ਅਨਿਲ ਨੂੰ ਮਿਲੇ ਅਤੇ ਪੁੱਛਿਆ ਕਿ ਸ਼ਹਿਦ ਅਤੇ ਇਨ੍ਹਾਂ ਟੈਸਟਾਂ ਨੂੰ ਕਿਉਂ ਬੰਦ ਕਰ ਦਿੱਤਾ ਗਿਆ ਹੈ? ਤਾਂ ਕੁਮਾਰ ਅਨਿਲ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇਨ੍ਹਾਂ ਟੈਸਟਾਂ ਨੂੰ ਕਰਨ ਲਈ ਲੋੜੀਂਦਾ ਸਮਾਨ ਹੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਟੈਸਟਾਂ ਨੂੰ ਬੰਦ ਕਰਵਾਉਣ ਉੱਤੇ ਇੰਡਸਟਰੀਆਂ ਦਾ ਵੀ ਬਹੁਤ ਦਬਾਅ ਹੈ। ਇਸ ਤੋਂ ਬਾਅਦ ਨਰਿੰਦਰ ਸਿੰਘ ਹੁਣਾਂ ਨੇ ਪੀ.ਐੱਮ. ਨੂੰ ਚਿੱਠੀ ਲਿਖੀ ਕਿ ਟੈਸਟ ਨਹੀਂ ਬੰਦ ਹੋਣੇ ਚਾਹੀਦੇ ਸਗੋਂ ਐੱਨ ਐੱਮ ਆਰ (ਜੋ ਸਰਵੋਤਮ ਟੈਸਟ ਹੈ) ਨਾਮਕ ਟੈਸਟ ਲਾਗੂ ਹੋਣਾ ਚਾਹੀਦਾ ਹੈ।
ਲੋੜ ਤੋਂ ਵੱਧ ਪਏ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ’ਤੇ ਢਾਹਿਆ ਕਹਿਰ
ਬਰਾਮਦਕਾਰਾਂ ਦੀ ਨਲਾਇਕੀ ਕਰਕੇ ਸ਼ਹਿਦ ਦਾ ਮੁੱਲ 60 ਪ੍ਰਤੀ ਕਿੱਲੋ ਹੀ ਰਹਿ ਗਿਆ। ਕਿਉਂਕਿ ਅੰਤਰਰਾਸ਼ਟਰੀ ਮੰਡੀ ਵਿੱਚ ਪਹਿਲਾਂ ਇਸ ਦੀ ਕੀਮਤ 3200 ਡਾਲਰ ਪ੍ਰਤੀ ਟਨ ਸੀ ਜੋ ਮਿਲਾਵਟ ਖੋਰੀ ਦੀ ਬਦੌਲਤ ਘੱਟ ਕੇ 1450 ਡਾਲਰ ਪ੍ਰਤੀ ਟਨ ਹੀ ਰਹਿ ਗਈ। ਮਿਲਾਵਟਖੋਰੀ ਕਰਕੇ ਅੰਤਰਰਾਸ਼ਟਰੀ ਮੰਡੀ ਵਿਚ ਸ਼ਹਿਦ ਦੀ ਮੰਗ ਘਟ ਗਈ। ਇਸ ਤੋਂ ਬਾਅਦ ਅਕਤੂਬਰ 2019 ਵਿੱਚ ਕੌਮੀ ਪੱਧਰ ’ਤੇ ਇਕ ਮੀਟਿੰਗ ਕੀਤੀ, ਜਿਸ ਵਿੱਚ ਸ਼ਹਿਦ ਮੱਖੀ ਪਾਲਕ ਜਾਂ ਕੋਈ ਜਥੇਬੰਦੀ ਨਹੀਂ ਸੀ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਐੱਨ. ਐੱਮ. ਆਰ. ਟੈਸਟਿੰਗ ਕਰਕੇ ਸ਼ਹਿਦ ਦੀ ਬਰਾਮਦ ਸਿਰਫ ਅਮਰੀਕਾ ਕੀਤੀ ਜਾਵੇਗੀ ਅਤੇ ਇਹ ਇਕ ਅਗਸਤ 2020 ਤੋਂ ਲਾਗੂ ਹੋਵੇਗਾ। ਬਾਕੀ ਦੇਸ਼ ਅਤੇ ਭਾਰਤ ਦੀ ਮੰਡੀ ਮਿਲਾਵਟ ਖੋਰੀ ਲਈ ਖੁੱਲੀ ਛੱਡ ਦਿੱਤੀ।
ਕੀ ਸ਼ਰਾਬ ਦੇ ਟੈਕਸ ਸਿਰੋਂ ਚੱਲਣ ਵਾਲੀਆਂ ਸਰਕਾਰਾਂ ਤੋਂ ਕੀ ਰੱਖੀ ਜਾ ਸਕਦੀ ਤੱਰਕੀ ਦੀ ਉਮੀਦ?
ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਪੰਜਾਬ ਦੇ ਖੇਤੀਬਾੜੀ ਸੈਕਟਰੀ ਕਾਹਨ ਸਿੰਘ ਪੰਨੂ ਨੂੰ ਵੀ ਮਿਲੇ ਤਾਂ ਜੋ ਸ਼ਹਿਦ ਵਿੱਚ ਹੋ ਰਹੀ ਮਿਲਾਵਟ ਖੋਰੀ ਦਾ ਹੱਲ ਲੱਭਿਆ ਜਾ ਸਕੇ। ਨਰਪਿੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਮਿਲਾਵਟਖੋਰੀ ਕਾਰਨ ਘਰੇਲੂ ਖਪਤਕਾਰਾਂ ਦੀ ਮੰਗ ਵਿਚ ਵੀ ਬਹੁਤ ਗਿਰਾਵਟ ਆਈ ਹੈ। ਜੇਕਰ ਇਹ ਮਿਲਾਵਟਖੋਰੀ ਬੰਦ ਹੁੰਦੀ ਹੈ ਤਾਂ ਸ਼ਹਿਦ ਦੀ ਮੰਗ ਬਹੁਤ ਜ਼ਿਆਦਾ ਵਧ ਜਾਵੇਗੀ ਜਿਸ ਨਾਲ ਨਵੇਂ ਉਠ ਰਹੇ ਸ਼ਹਿਦ ਮੱਖੀ ਪਾਲਕਾਂ ਨੂੰ ਵੀ ਹੁਲਾਰਾ ਮਿਲੇਗਾ।
ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਸੀ ਇਹ ਵਧੀਆ ਮੌਕਾ!
ਸੰਗਰੂਰ ਜ਼ਿਲ੍ਹੇ ਦੇ ਸ਼ਹਿਦ ਮੱਖੀ ਪਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਜਿਨ੍ਹਾਂ ਸੰਸਥਾਵਾਂ ਨੇ ਸ਼ਹਿਦ ਟੈਸਟ ਕਰਨ ਲਈ ਸਟੈਂਡਰਡ ਬਣਾਏ ਹਨ ਉਨ੍ਹਾਂ ਨੂੰ ਭਾਰਤ ਦੇ ਸ਼ਹਿਦ ਦੀ ਗੁਣਵੱਤਾ ਬਾਰੇ ਗਿਆਨ ਹੀ ਨਹੀਂ ਹੈ। ਭਾਰਤੀ ਸਾਹਿਤ ਦਾ ਮੁਲਾਂਕਣ ਕਰਕੇ ਹੀ ਤਿਆਰ ਕਰਨਾ ਚਾਹੀਦਾ ਹੈ ਨਾ ਕਿ ਦੂਜੇ ਮੁਲਕਾਂ ਦੀ ਰੀਸ ਕਰਨੀ ਚਾਹੀਦੀ ਹੈ। ਕਿਉਂਕਿ ਜੋ ਸਟੈਂਡਰਡ ਇਹਨਾਂ ਨੇ ਬਣਾਏ ਹਨ ਭਾਰਤੀ ਸ਼ਹਿਦ ਇਸ ਤੋਂ ਕਈ ਗੁਣਾਂ ਚੰਗਾ ਹੈ। ਇਨ੍ਹਾਂ ਸਟੈਂਡਰਡ ਰੱਖਿਆ ਹੈ ਕੇ ਜੇਕਰ ਸ਼ਹਿਦ 3 ਡੈਜ਼ਟੇਜ਼ ਹੈਂ ਤਾਂ ਠੀਕ ਹੈ ਪਰ ਭਾਰਤੀ ਸ਼ਹਿਦ ਸ਼ੁਰੂਆਤ ਵਿੱਚ 25 ਡੈਜ਼ਟੇਜ਼ ਅਤੇ ਪ੍ਰੋਸੈਸਿੰਗ ਤੋਂ ਬਾਅਦ 12 ਡੈਜ਼ਟੇਜ਼ ਤੱਕ ਹੁੰਦਾ ਹੈ। ਐੱਚ.ਐੱਮ. ਐੱਫ ਗਰਮ ਕਰਨ ਨਾਲ ਵੱਧ ਜਾਂਦਾ ਹੈ। ਭਾਰਤ ਨੇ ਇਸ ਦਾ ਸਟੈਂਡਰਡ 80 ਰੱਖਿਆ ਹੈ, ਜੋ ਭਾਰਤ ਦੇ ਸ਼ੁਰੂਆਤੀ ਕੱਢੇ ਗਏ ਸ਼ਹਿਰ ਵਿਚ ਜ਼ੀਰੋ ਅਤੇ ਸਮਾਂ ਪੈਣ ਤੇ ਵੀ 20 ਤੋਂ ਨਹੀਂ ਵੱਧਦਾ ਤਾਂ ਕਿਉਂ ਅਸੀਂ ਬਾਕੀ ਦੇਸ਼ਾਂ ਸਾਹਮਣੇ ਆਪਣੇ ਦੇਸ਼ ਦੇ ਸ਼ਹਿਦ ਦਾ ਇੰਨਾ ਮਾੜਾ ਸਟੈਂਡਰਡ ਰੱਖਿਆ ਹੋਇਆ ਹੈ।
ਸਨਅਤੀ ਪਾਰਕ ਲਈ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਵਾਲਾ ਮਤਾ ਸੇਖੋਂਵਾਲ ਗਰਾਮ ਸਭਾ ਵੱਲੋਂ ਰੱਦ
ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਕਿਹਾ ਕਿ ਮੁਹਾਲੀ ਵਿੱਚ ਲੈਬ ਸ਼ਹਿਦ ਟੈਸਟ ਕਰਦੀ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵੀ ਇਕ ਹੋਰ ਬਣਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵੱਡਾ ਵਪਾਰੀ ਇਸ ਵਿੱਚ ਮਿਲਾਵਟ ਖੋਰੀ ਕਰਕੇ ਵਾਧਾ ਕਰ ਲੈਂਦਾ ਹੈ ਇਸ ਲਈ ਐਨ ਐਮ ਆਰ ਵੀ ਹੋਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬੀ ਡਿਵੈਲਪਮੈਂਟ ਸੈਂਟਰ ਇਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵੱਲੋਂ ਵੈਬੀਨਾਰ ਦਾ ਆਯੋਜਨ
NEXT STORY