ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਬਰਨਾਲਾ ਦੀ ਮੀਟਿੰਗ ਦਾਣਾ ਮੰਡੀ ਬਰਲਾਲਾ ਵਿਖੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜ਼ਿਲਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਹਰਚਰਨ ਸਿੰਘ ਜ਼ਿਲਾ ਖਜ਼ਾਨਚੀ (ਸੁਖਪੁਰਾ), ਬਲਾਕ ਜਨਰਲ ਸਕੱਤਰ ਦਰਸ਼ਨ ਸਿੰਘ ਮਹਿਤਾ, ਦਰਸ਼ਨ ਦਾਸ ਬਲਾਕ ਆਗੂ ਅਤੇ 18 ਪਿੰਡਾਂ ਦੇ ਇਕਾਈ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਬਲਾਕ ਪੱਧਰੀ ਪਿੰਡਾਂ ਵਿਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਮਨਾਇਆ ਗਿਆ। ਬਲਾਕ ਬਰਨਾਲਾ ਦੇ ਸਾਰੇ ਪਿੰਡਾਂ ਵਿਚ ਝੰਡਾ ਮਾਰਚ ਕਰਨ ਲਈ 27 ਅਤੇ 29 ਅਗਸਤ ਰੱਖੀ ਗਈ ਹੈ। ਇਹ ਝੰਡਾ ਮਾਰਚ ਟਰੈਕਟਰ ਟਰਾਲੀਆਂ 'ਤੇ ਕੀਤਾ ਜਾਵੇਗਾ, ਜਿਸ ਵਿਚ ਹਰੇਕ ਪਿੰਡ ਨੂੰ ਚੰਡੀਗੜ੍ਹ ਦੇ 4 ਸਤੰਬਰ ਨੂੰ ਕਰਜ਼ਾ ਮੁਕਤੀ ਪੱਕੇ ਮੋਰਚੇ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਇਸ ਮਾਰਚ ਤੋਂ ਬਾਅਦ ਹਰੇਕ ਪਿੰਡ ਵਿਚੋਂ ਇਕਾਈਆਂ ਮੁਤਾਬਕ ਰਾਸ਼ਨ ਇਕੱਠਾ ਕੀਤਾ ਜਾਵੇਗਾ। ਬਾਈਪਾਸ ਬਰਨਾਲਾ ਦਾ ਮਸਲਾ ਐਸ.ਡੀ.ਐਮ. ਵਲੋਂ ਕੋਈ ਫੈਸਲਾ ਨਾ ਕੀਤਾ ਤਾਂ ਫੇਰ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ ਅਤੇ ਇਸ ਦੇ ਜਾਨੀ ਮਾਲੀ ਨੁਕਸਾਨ ਦਾ ਜਿੰਮੇਵਾਰ ਐਸ.ਡੀ.ਐਮ. ਬਰਨਾਲਾ ਹੋਵੇਗਾ।
ਕਰਜ਼ਾਈ ਕਿਸਾਨ ਨੇ ਜ਼ਹਿਰਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
NEXT STORY