ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਨਕਟੇ ਵਿਖੇ ਮੰਗਲਵਾਰ ਨੂੰ ਖੇਤਾਂ ਨੇੜੇ ਚੱਲ ਰਹੀ ਫੌਜ ਦੀ ਟ੍ਰੇਨਿੰਗ ਦੌਰਾਨ ਹੈਲੀਕਾਪਟਰ ਉਤਾਰਨ ਸਮੇਂ ਕਣਕ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਇਸ ਘਟਨਾ ਵਿੱਚ 2 ਕਿਸਾਨਾਂ ਦਾ ਕਰੀਬ 32 ਏਕੜ ਨਾੜ ਸੜ ਕੇ ਸੁਆਹ ਹੋ ਗਿਆ।
ਘਟਨਾ ਦੀ ਪੁਸ਼ਟੀ ਕਰਦਿਆਂ ਪਿੰਡ ਦੇ ਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਫੌਜੀਆਂ ਦਾ ਟ੍ਰੇਨਿੰਗ ਕੈਂਪ ਚੱਲ ਰਿਹਾ ਹੈ ਤੇ ਟ੍ਰੇਨਿੰਗ ਦੇ ਤਹਿਤ ਮੰਗਲਵਾਰ ਦੁਪਹਿਰ ਜਦੋਂ ਖੇਤਾਂ ਵਿੱਚ ਹੈਲੀਕਾਪਟਰ ਉਤਾਰਿਆ ਜਾ ਰਿਹਾ ਸੀ ਤਾਂ ਖੇਤਾਂ ਵਿੱਚ ਖੜੇ ਫੌਜੀ ਜਵਾਨਾਂ ਵੱਲੋਂ ਹੈਲੀਕਾਪਟਰ ਨੂੰ ਲੈਂਡ ਕਰਨ ਲਈ ਸਮੋਕਿੰਗ ਲਾਈਟ ਜਲਾ ਕੇ ਉਤਰਨ ਵਾਲੀ ਥਾਂ ਦਾ ਇਸ਼ਾਰਾ ਕੀਤਾ ਤਾਂ ਇਸ ਦੌਰਾਨ ਵਗ ਰਹੀ ਤੇਜ ਹਵਾ ਕਾਰਨ ਸਮੋਕਿੰਗ ਲਾਈਟ 'ਚੋਂ ਨਿਕਲੇ ਚੰਗਿਆੜੇ ਖੇਤਾਂ ਵਿੱਚ ਡਿੱਗ ਪਏ ਤੇ ਅੱਗ ਖੇਤਾਂ ਵਿਚ ਖੜੀ ਕਣਕ ਦੀ ਨਾੜ ਨੂੰ ਚੜ੍ਹ ਗਈ।
ਇਹ ਵੀ ਪੜ੍ਹੋੋ- ਲੋਕ ਸਭਾ ਚੋਣਾਂ 2024: ਕਾਂਗਰਸ ਨੇ ਜਾਰੀ ਕੀਤੀ ਲਿਸਟ, ਅਦਾਕਾਰ ਰਾਜ ਬੱਬਰ ਨੂੰ ਗੁੜਗਾਓਂ ਤੋਂ ਐਲਾਨਿਆ ਉਮੀਦਵਾਰ
ਪੰਚ ਬਲਵਿੰਦਰ ਨੇ ਦੱਸਿਆ ਕਿ ਸੁੱਕੇ ਨਾੜ ਨੇ ਇੱਕ ਦਮ ਅੱਗ ਫੜ ਲਈ ਤੇ ਮੌਕੇ 'ਤੇ ਭਗਦੜ ਮੱਚ ਗਈ। ਓਧਰ, ਮੌਕੇ ਨੂੰ ਭਾਂਪਦਿਆਂ ਪਾਇਲਟ ਨੇ ਹੈਲੀਕਾਪਟਰ ਨੂੰ ਹੇਠਾਂ ਉਤਾਰਨ ਦੀ ਬਜਾਏ ਮੁੜ ਹਵਾ ਵਿੱਚ ਉਡਾ ਦਿੱਤਾ। ਅੱਗ ਬੁਝਾਉਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਤੌਰ 'ਤੇ ਯਤਨ ਕਰਨੇ ਸ਼ੁਰੂ ਕੀਤੇ ਤੇ ਇਸ ਦੌਰਾਨ ਅੱਗ ਬੁਝਾਊ ਗੱਡੀ ਵੀ ਮੌਕੇ 'ਤੇ ਪਹੁੰਚ ਗਈ ਜਿਸ ਨੇ ਅੱਗ 'ਤੇ ਕਾਬੂ ਪਾਇਆ।
ਪਰ ਇਸ ਘਟਨਾ ਦੌਰਾਨ ਕਿਸਾਨ ਦਰਸ਼ਨ ਸਿੰਘ ਦੀ ਕਰੀਬ 22 ਤੇ ਹਜ਼ਾਰਾ ਸਿੰਘ ਦੇ 10 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਗੱਲ ਕਰਨ 'ਤੇ ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ। ਦੂਜੇ ਪਾਸੇ ਪਤਾ ਲੱਗਾ ਹੈ ਕਿ ਫੌਜ ਨੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਸਬੰਧਤ ਕਿਸਾਨਾਂ ਨੂੰ ਦੇ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਤ ਹੇਅਰ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ- 'BJP ਆਗੂ ਪਾਰਟੀ ਦੀ ਟਿਕਟ 'ਤੇ ਚੋਣ ਨਾ ਲੜਨ ਲਈ ਕਰ ਰਹੇ ਲਾਬਿੰਗ'
NEXT STORY