ਅੰਮ੍ਰਿਤਸਰ (ਕਵਿਸ਼ਾ)-ਪੇਸਟਲ ਪੇਲੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਗਿਣਤੀ ’ਚ ਸ਼ੁਮਾਰ ਹੋਣ ਵਾਲੇ ਸਾਰੇ ਹੀ ਰੰਗ ਕਾਫੀ ਸੂਥਿੰਗ ਅਤੇ ਖੂਬਸੂਰਤ ਹੁੰਦੇ ਹਨ ਜੋ ਕਿ ਇਕ ਆਊਟਫਿਟਸ ਦੀ ਖੂਬਸੂਰਤੀ ਨੂੰ ਕਾਫੀ ਵਧਾ ਦਿੰਦੇ ਹਨ। ਇਸ ਤਰ੍ਹਾਂ ਦੇ ਰੰਗਾਂ ਨਾਲ ਬਣੇ ਆਊਟਫਿੱਟ ਕਾਫੀ ਆਕਰਸ਼ਿਕ ਲੱਗਦੇ ਹਨ। ਜਦੋਂ ਗੱਲ ਪੇਸਟਲ ਪੇਲੇਟ ਦੀ ਆਵੇ ਤਾਂ ਇਸ ਤਰ੍ਹਾਂ ਦੇ ਰੰਗ ਗਰਮੀਆਂ ’ਚ ਜ਼ਿਆਦਾ ਪ੍ਰਚਲਿਤ ਹੁੰਦੇ ਹਨ, ਕਿਉਂਕਿ ਇਹ ਰੰਗ ਜ਼ਿਆਦਾ ਤਿੱਖੇ ਨਹੀਂ ਹੁੰਦੇ ਹਨ ਅਤੇ ਅੱਖਾਂ ਨੂੰ ਚੁੰਭਦੇ ਨਹੀਂ ਹਨ, ਕਿੱਤੇ ਨਾ ਕਿੱਤੇ ਇਸ ਤਰ੍ਹਾਂ ਦੇ ਰੰਗ ਅੱਖਾਂ ਨੂੰ ਠੰਡਕ ਦੇਣ ਦਾ ਕੰਮ ਕਰਦੇ ਹਨ, ਇਸ ਲਈ ਇਨ੍ਹਾਂ ਰੰਗਾਂ ਨੂੰ ਗਰਮੀਆਂ ’ਚ ਵੱਧ ਤੋਂ ਵੱਧ ਪਾਉਣਾ ਪਸੰਦ ਕੀਤਾ ਜਾਂਦਾ ਹੈ।
ਅੱਜ-ਕੱਲ ਦੀ ਗੱਲ ਕੀਤੀ ਜਾਵੇ ਤਾਂ ਪੇਸਟਲ ਪੇਲੇਟ ਅੱਜ-ਕੱਲ ਹੋਣ ਵਾਲੇ ਸ਼ਾਦੀ ਫੰਕਸ਼ਨ ’ਚ ਔਰਤਾਂ ਦਾ ਫੇਵਰੇਟ ਬਣਿਆ ਹੋਇਆ ਹੈ, ਕਿਉਂਕਿ ਗਰਮੀਆਂ ’ਚ ਡਾਰਕ ਰੰਗ ਕਾਫੀ ਭੜਕੀਲੇ ਲੱਗਦੇ ਹਨ, ਉਸ ’ਤੇ ਜਦੋਂ ਭਾਰੀ ਭਰਕਮ ਇੰਡਬਾਇਡਰੀ ਹੋ ਜਾਂਦੀ ਹੈ ਤਾਂ ਉਹ ਪਾਉਣ ’ਚ ਵੀ ਜ਼ਿਆਦਾ ਅਰਾਮਦਾਇਕ ਨਹੀਂ ਰਹਿੰਦੇ ਹਨ।
ਇਸ ਲਈ ਡਾਰਕ ਰੰਗਾਂ ਦੀ ਥਾਂ ’ਤੇ ਗਰਮੀਆਂ ’ਚ ਪੇਸਟਲ ਰੰਗ ਔਰਤਾਂ ਦੀ ਪਸੰਦ ਬਣ ਜਾਂਦੇ ਹਨ ਅਤੇ ਹਰ ਸ਼ਾਦੀ ਫੰਕਸ਼ਨ ’ਤੇ ਔਰਤਾਂ ਪੇਸਟਲ ਪੇਲੇਟ ਦੇ ਸੂਥਿੰਗ ਅਤੇ ਆਕਰਸ਼ਿਕ ਰੰਗਾਂ ਨੂੰ ਹੀ ਚੁਣਦੀਆਂ ਹਨ।
ਅੱਜ-ਕੱਲ ਹੋਣ ਵਾਲੇ ਸ਼ਾਦੀ ਫੰਕਸ਼ਨ ’ਚ ਅੰਮ੍ਰਿਤਸਰ ਦੀਆਂ ਔਰਤਾਂ ਵੀ ਕੁਝ ਇਸ ਤਰ੍ਹਾਂ ਦੇ ਪੇਸਟਲ ਰੰਗਾਂ ਨੂੰ ਹੀ ਪਾਉਣਾ ਪਸੰਦ ਕਰ ਰਹੀਆ ਹਨ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜ ਕੇ ਅੰਮ੍ਰਿਤਸਰੀ ਔਰਤਾਂ ਦੇ ਪੇਸਟਲ ਰੰਗਾਂ ਦੇ ਆਰਕਸ਼ਿਕ ਆਊਟਫਿਟਸ ਦੀਆਂ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆ ਹਨ।
1 ਜੁਲਾਈ ਨੂੰ ਪੰਥਕ ਟਕਸਾਲੀ ਅਕਾਲੀ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕੱਤਰ : ਭਾਈ ਮਨਜੀਤ ਸਿੰਘ
NEXT STORY