ਗੁਰਦਾਸਪੁਰ, ਮੀਰਪੁਰਖਾਸ (ਵਿਨੋਦ): ਕੋਟ ਗੁਲਾਮ ਮੁਹੰਮਦ ਤਾਲੁਕਾ ਦੇ ਗੁਲਾਮ ਰਸੂਲ ਸ਼ਾਹ ਪਿੰਡ ਵਿੱਚ ਇੱਕ 17 ਸਾਲਾ ਮੁਸਲਿਮ ਕੁੜੀ ਅਤੇ ਉਸ ਦੇ ਲਗਭਗ ਇੱਕੋ ਉਮਰ ਦੇ ਕਥਿਤ ਹਿੰਦੂ ਪ੍ਰੇਮੀ ਮੁੰਡੇ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਹ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਹੈ ਜਿਸ ਵਿੱਚ ਇੱਕ ਹਿੰਦੂ ਪ੍ਰੇਮੀ ਅਤੇ ਇੱਕ ਮੁਸਲਿਮ ਕੁੜੀ ਦਾ ਪ੍ਰੇਮ ਸਬੰਧ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ।
ਪਰ ਹਿੰਦੂ ਪ੍ਰੇਮੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਮਾਮਲਾ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਿੰਡ ਰਸੂਲ ਸ਼ਾਹ ਦੀ ਰਹਿਣ ਵਾਲੀ ਮੁਸਲਿਮ ਕੁੜੀ ਅਨੀਤਾ ਸੋਲਾਂਗੀ (17) ਅਤੇ ਉਸੇ ਪਿੰਡ ਦੇ ਹਿੰਦੂ ਮੁੰਡੇ ਲੇਖਰਾਜ ਮੱਲ (18) ਦੀਆਂ ਲਾਸ਼ਾਂ ਪਿੰਡ ਦੇ ਬਾਹਰ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਾਲੁਕਾ ਹਸਪਤਾਲ ਭੇਜ ਦਿੱਤਾ। ਬਾਅਦ ਵਿੱਚ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਈਰਾਨ 'ਚ ਵਿਦਿਆਰਥੀਆਂ ਦੇ ਹੋਸਟਲ ਨੇੜੇ ਹਮਲਾ, 2 ਭਾਰਤੀ ਵਿਦਿਆਰਥੀ ਜ਼ਖਮੀ
ਪੁਲਸ ਦੇ ਅਨੁਸਾਰ ਹਿੰਦੂ ਲੜਕਾ, ਲੇਖਰਾਜ ਮੱਲ ਅਤੇ ਮੁਸਲਿਮ ਲੜਕੀ ਅਨੀਤਾ ਸੋਲਾਂਗੀ ਇੱਕ ਦੂਜੇ ਨਾਲ ਪਿਆਰ ਕਰਦੇ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕਿਉਂ ਕੀਤਾ। ਐੱਸ.ਐੱਚ.ਓ ਕੋਟ ਗੁਲਾਮ ਮੁਹੰਮਦ ਫਰਮਾਨ ਅਲੀ ਨੇ ਕਿਹਾ ਕਿ ਪੀੜਤ ਇੱਕੋ ਪਿੰਡ ਦੇ ਸਨ ਅਤੇ ਉਨ੍ਹਾਂ ਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਦੋਵਾਂ ਪਰਿਵਾਰਾਂ ਵਿਚਕਾਰ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਅਨੀਤਾ ਸੋਲਾਂਗੀ ਇੱਕ ਮੁਸਲਮਾਨ ਸੀ ਅਤੇ ਲੇਖਰਾਜ ਇੱਕ ਹਿੰਦੂ ਸੀ, ਪਰ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਇੱਕ ਦੂਜੇ ਲਈ ਪਿਆਰ ਨੂੰ ਹਲਕੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।
ਦੂਜੇ ਪਾਸੇ ਮ੍ਰਿਤਕ ਲੇਖਰਾਜ ਮੱਲ ਦੇ ਪਰਿਵਾਰ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਲੇਖਰਾਜ ਅਤੇ ਅਨੀਤਾ ਇੱਕ ਸਾਲ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਅਨੀਤਾ ਦਾ ਪਰਿਵਾਰ ਇਸ ਗੱਲ ਤੋਂ ਨਾਰਾਜ਼ ਸੀ ਅਤੇ ਲੇਖਰਾਜ ਨੂੰ ਅਨੀਤਾ ਤੋਂ ਦੂਰ ਰਹਿਣ ਦੀ ਧਮਕੀ ਵੀ ਦਿੰਦਾ ਸੀ। ਪਰ ਦੋਵੇਂ ਪ੍ਰੇਮੀ ਇਸ ਦੀ ਪਰਵਾਹ ਕੀਤੇ ਬਿਨਾਂ ਮਿਲਦੇ ਰਹੇ। ਇਸੇ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਅਨੀਤਾ ਦੇ ਪਰਿਵਾਰ ਨੇ ਦੋਵਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਰੱਖਤ ’ਤੇ ਲਟਕਾ ਦਿੱਤਾ ਹੈ। ਜਿਸ ’ਤੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ, ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪ੍ਰੇਮ ਵਿਆਹ ਦਾ 18 ਸਾਲ ਬਾਅਦ ਖੌਫਨਾਕ ਅੰਤ, ਅਣਖ ਦੀ ਖਾਤਰ ਹੱਤਿਆ
NEXT STORY