ਜਲੰਧਰ (ਵਰੁਣ)-ਮਿਲਾਪ ਚੌਂਕ ਨੇੜੇ ਦੁੱਗਲ ਚਾਂਪ ਰੈਸਟੋਰੈਂਟ ’ਚ ਵੜ ਕੇ ਮਾਲਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਨੰ. 3 ਦੇ ਐੱਸ. ਐੱਚ. ਓ. ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਰੈਸਟੋਰੈਂਟ ਦੇ ਮਾਲਕਾਂ ਨੇ ਹਮਲੇ ਦੌਰਾਨ ਇੰਸਪੈਕਟਰ ਅਨਿਲ ਕੁਮਾਰ ਨੂੰ 5 ਵਾਰ ਫੋਨ ਕੀਤੇ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਥੇ ਹੀ, ਕੁਝ ਉੱਚ ਅਧਿਕਾਰੀਆਂ ਨੇ ਸਾਬਕਾ ਐੱਸ. ਐੱਚ. ਓ. ਅਨਿਲ ਕੁਮਾਰ ਨੂੰ ਫੋਨ ਕੀਤੇ ਪਰ ਉਨ੍ਹਾਂ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ, ਜਿਸ ਕਾਰਨ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...
ਹਾਲਾਂਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਕਹਿੰਦੇ ਹਨ ਕਿ ਇਹ ਰੁਟੀਨ ਵਰਕ ਹੈ ਪਰ ਸੂਤਰਾਂ ਦਾ ਦਾਅਵਾ ਹੈ ਕਿ ਐੱਸ. ਐੱਚ. ਓ. ਅਨਿਲ ਕੁਮਾਰ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਦੂਜੇ ਪਾਸੇ ਇੰਸਪੈਕਟਰ ਅਹੁਦੇ ਦਾ ਕੋਰਸ ਪੂਰਾ ਕਰ ਕੇ ਵਾਪਸ ਆਏ ਐੱਸ. ਆਈ. ਰਾਜਿੰਦਰ ਸਿੰਘ ਨੂੰ ਥਾਣਾ ਨੰ. 3 ਦਾ ਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਚਾਰਜ ਸੰਭਾਲ ਵੀ ਲਿਆ ਹੈ। ਇਸ ਤੋਂ ਪਹਿਲਾਂ ਐੱਸ. ਆਈ. ਰਾਜਿੰਦਰ ਸਿੰਘ ਵੀ ਲੰਮੇ ਸਮੇਂ ਤੋਂ ਚੌਕੀ ਫੋਕਲ ਪੁਆਇੰਟ ਵਿਚ ਇੰਚਾਰਜ ਵਜੋਂ ਤਾਇਨਾਤ ਸਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਨਵੀਂ ਮੁਸੀਬਤ! ਮੰਡਰਾ ਰਿਹੈ ਵੱਡਾ ਖ਼ਤਰਾ, 15-20 ਦਿਨ ਬਾਅਦ...
ਦੂਜੇ ਪਾਸੇ, ਏ. ਸੀ. ਪੀ. ਨਾਰਥ ਆਤਿਸ਼ ਭਾਟੀਆ ਨੇ ਕਿਹਾ ਕਿ ਲਾਈਨ ਹਾਜ਼ਰ ਕਰਨ ਦਾ ਕਾਰਨ ਸਿਰਫ਼ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ। ਹਾਲਾਂਕਿ, ਦੁੱਗਲ ਚਾਂਪ ਦੇ ਮਾਲਕ ਰਾਜੀਵ ਦੁੱਗਲ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਹਮਲਾ ਹੋਇਆ ਤਾਂ ਉਨ੍ਹਾਂ ਥਾਣਾ ਨੰ. 3 ਦੇ ਇੰਚਾਰਜ ਅਨਿਲ ਕੁਮਾਰ ਨੂੰ 5 ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਉਸ ਦੇ ਰੈਸਟੋਰੈਂਟ ਦਾ ਪੁਲਸ ਥਾਣਾ ਨੰ. 4 ਹੈ ਪਰ ਥਾਣਾ ਨੰ. 3 ਉਨ੍ਹਾਂ ਦੇ ਬਹੁਤ ਨੇੜੇ ਹੈ। ਜੇਕਰ ਐੱਸ. ਐੱਚ. ਓ. ਅਨਿਲ ਕੁਮਾਰ ਨੇ ਫੋਨ ਚੁੱਕਿਆ ਹੁੰਦਾ ਤਾਂ ਹਮਲੇ ਵਿਚ ਘੱਟ ਨੁਕਸਾਨ ਹੁੰਦਾ ਅਤੇ ਦੋਸ਼ੀ ਮੌਕੇ ’ਤੇ ਹੀ ਫੜੇ ਜਾਂਦੇ।
ਇਹ ਵੀ ਪੜ੍ਹੋ: Punjab: ਨੌਜਵਾਨ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ, ਮਰਨ ਤੋਂ ਪਹਿਲਾਂ ਤਾਏ ਦੇ ਮੁੰਡੇ ਨੂੰ ਕੀਤਾ ਫੋਨ ਤੇ ਦੱਸਿਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦਾ ਅਲਰਟ, ਪੜ੍ਹੋ ਵਿਭਾਗ ਦੀ ਤਾਜ਼ਾ ਭਵਿੱਖਬਾਣੀ
NEXT STORY