ਅੰਮ੍ਰਿਤਸਰ (ਬਾਠ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਕਥਿਤ ਸ਼ਹਿ ’ਤੇ ਪੰਜਾਬ ’ਚ ਫੈਲੇ ਭ੍ਰਿਸ਼ਟ ਅਧਿਕਾਰੀਆਂ, ਨਸ਼ਾ ਸਮੱਗਲਰਾਂ, ਰੇਤ ਮਾਫੀਆ ਤੇ ਗੁੰਡਾ ਗਿਰੋਹਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਦੇ ਅਧਿਕਾਰਾਂ ਨੂੰ ਬਹਾਲ ਕਰ ਕੇ ਤੇ ਸਾਬਕਾ ਸਰਕਾਰਾਂ ਵੇਲੇ ਪੁਲਸ ਦੇ ਹੋਏ ਰਾਜਸੀਕਰਨ ਨੂੰ ਬਹਾਲ ਕਰ ਕੇ ਅਮਨ-ਕਾਨੂੰਨ ਨੂੰ ਆਮ ਲੋਕਾਂ ਨੂੰ ਇਨਸਾਫ ਦੇਣ ਲਈ ਵਚਨਬੱਧ ਬਣਾਇਆ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਡਾ. ਨਿਆਮਤ ਮਸੀਹ ਸੂਫੀ ਦੀ ਪ੍ਰਧਾਨਗੀ ’ਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਨਸ਼ਾ ਸਮੱਗਲਰਾਂ, ਰੇਤ ਮਾਫੀਆ ਤੇ ਗੁੰਡਾ ਗਿਰੋਹਾਂ ਨੂੰ ਨਕੇਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਨਿਆਂਪੱਖੀ ਮੁਹਿੰਮਾਂ ਦਾ ਸਮਰਥਨ ਕਰਨ ਲਈ ਕੱਢੇ ਗਏ ਸਮਾਜਿਕ ਬੁਰਾਈਆਂ ਵਿਰੋਧੀ ਮਾਰਚ ਨੂੰ ਸੰਬੋਧਨ ਕਰਦਿਆਂ ਸੂਬਾ ਸਟੇਟ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਸੋਬਰ ਦਾਊਦ ਡੈਨੀਅਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਦੁਆਰਾ ਪੰਜਾਬ ’ਚ ਈਸਾਈ ਭਾਈਚਾਰੇ ’ਚ ਫੁੱਟਪਾਊ ਰਾਜਨੀਤੀ ਨੂੰ ਖਤਮ ਕਰ ਕੇ ਕਾਂਗਰਸ ਸਰਕਾਰ ਨੇ ਸੂਬੇ ’ਚ ਸਮੂਹ ਈਸਾਈ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਮੌਕੇ ਇੰਟਕ ਚੇਅਰਮੈਨ ਕਸ਼ਮੀਰ ਮਸੀਹ ਤੇਡ਼ੀ, ਹਰਭਜਨ ਸਿੰਘ ਸੌਡ਼ੀਆਂ, ਲਵਜੀਤ ਕੋਸ਼ਰ, ਲਵਪ੍ਰੀਤ ਸਿੰਘ ਸੌਡ਼ੀਆਂ, ਦਵਿੰਦਰ ਸਿੰਘ ਚੋਗਾਵਾਂ, ਕਿੰਦਰਬੀਰ ਸੌਡ਼ੀਆਂ, ਸੁਰਜੀਤ ਭੁੱਲਰ, ਦਿਲਬਾਗ ਗਿੱਲ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਪਲਵਿੰਦਰ ਸਿੰਘ, ਸ਼ੰਕਰ ਮਸੀਹ, ਸੁੱਚਾ ਸਿੰਘ ਉੱਗਰ ਅੌਲ਼ਖ, ਪਾਸਟਰ ਜਸਪਾਲ ਮਸੀਹ, ਪਾਸਟਰ ਡੇਵਿਡ ਮਸੀਹ ਬੋਹਡ਼ਵਾਲਾ ਆਦਿ ਹਾਜ਼ਰ ਸਨ।
ਰਿਹਾਇਸ਼ੀ ਇਲਾਕੇ ਵਿਚ ਬਣੇ ਗੋਦਾਮ ’ਚ ਛੇਹਰਟਾ ਪੁਲਸ ਦੀ ਰੇਡ
NEXT STORY