ਅੰਮ੍ਰਿਤਸਰ, (ਕਵਿਸ਼ਾ)- ਔਰਤਾਂ ਦੇ ਆਊਟਫਿਟਸ ਵਿਚ ਸੂਟਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਕੁਝ ਅਜਿਹੇ ਕੰਬੀਨੇਸ਼ਨ ਹਨ, ਜੋ ਕਿ ਐਵਰ ਗ੍ਰੀਨ ਮੰਨੇ ਜਾਂਦੇ ਹਨ,ਜਿਨ੍ਹਾਂ ਨੂੰ ਕਦੇ ਵੀ ਪਾ ਲਿਆ ਜਾਵੇ, ਉਹ ਪੁਰਾਣੇ ਨਹੀਂ ਲੱਗਦੇ।
ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਕੰਬੀਨੇਸ਼ਨ ਬਲੈਕ ਅਤੇ ਗੋਲਡ ਦਾ ਕੰਬੀਨੇਸ਼ਨ ਹੈ, ਜਿਸ ਨਾਲ ਕਿ ਔਰਤਾਂ ਕਦੇ ਵੀ ਪਹਿਨਣਾ ਖੂਬ ਪਸੰਦ ਕਰਦੀਆਂ ਹਨ ਅਤੇ ਇਹ ਕੰਬੀਨੇਸ਼ਨ ਕਦੇ ਵੀ ਟ੍ਰੈਂਡ ਤੋਂ ਆਊਟ ਨਹੀਂ ਹੁੰਦਾ, ਕਿਉਂਕਿ ਬਲੈਕ ਦੇ ਉਪਰੋਂ ਗੋਲਡ ਜਰਦੋਸੀ, ਸੀਕੈਂਸ, ਗੋਟਾ ਪਤੀ ਆਦਿ ਦਾ ਵਰਕ ਖੂਬ ਨਿਖਰ ਕੇ ਆਉਦਾ ਹੈ, ਜੋ ਇਸ ਨੂੰ ਜ਼ਿਆਦਾਤਰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਬੇਹੱਦ ਆਕਰਸ਼ਿਕ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਕਿ ਹਰੇਕ ਦਾ ਧਿਆਨ ਬਲੈਕ ਅਤੇ ਗੋਲਡ ਕੰਬੀਨੇਸ਼ਨ ਵੱਲ ਖਿੱਚਿਆ ਜਾਂਦਾ ਹੈ।
ਅੱਜ-ਕੱਲ ਬਲੈਕ ਅਤੇ ਗੋਲਡ ਦੀ ਕੰਬੀਨੇਸ਼ਨ ਨੂੰ ਟ੍ਰੈਂਡ ਖੂਬ ਚੱਲ ਰਿਹਾ ਹੈ ਅਤੇ ਅੰਮ੍ਰਿਤਸਰੀ ਔਰਤਾਂ ਵੀ ਇਸ ਨੂੰ ਪੂਰੀ ਤਰ੍ਹਾਂ ਨਾਲ ਅਪਣਾਉਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਅੰਮ੍ਰਿਤਸਰ ’ਚ ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਦੇਹ ਵਪਾਰ ਨੂੰ ਪਵੇਗੀ ਠੱਲ੍ਹ
NEXT STORY