ਬਿਜ਼ਨੈੱਸ ਡੈਸਕ :- ਸੋਨੇ ਦੇ ਬਦਲੇ ਕਰਜ਼ੇ (ਗੋਲਡ ਲੋਨ) ਦੇ ਬਾਜ਼ਾਰ ’ਚ ਜਨਤਕ ਖੇਤਰ ਦੇ ਬੈਂਕਾਂ ਦਾ ਦਬਦਬਾ ਹੌਲੀ-ਹੌਲੀ ਘਟ ਰਿਹਾ ਹੈ, ਜਦੋਂ ਕਿ ਨਿੱਜੀ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਆਪਣੀ ਪਕੜ ਮਜ਼ਬੂਤ ਕਰਦੀਆਂ ਜਾ ਰਹੀਆਂ ਹਨ। ਕ੍ਰੈਡਿਟ ਡਾਟਾ ਵਿਸ਼ਲੇਸ਼ਕ ਫਰਮ ਐਕਸਪੀਰੀਅਨ ਦੀ ‘ਗੋਲਡ ਲੋਨ ਮਾਰਕੀਟ ਦਾ ਵਾਧਾ ਅਤੇ ਖਪਤਕਾਰ ਰੁਝਾਨ’ ਸਿਰਲੇਖ ਹੇਠ ਜਾਰੀ ਰਿਪੋਰਟ ਕਹਿੰਦੀ ਹੈ ਕਿ ਬਿਹਤਰ ਡਿਸਟ੍ਰੀਬਿਊਸ਼ਨ ਨੈੱਟਵਰਕ, ਤੇਜ਼ ਲੋਨ ਪ੍ਰਵਾਨਗੀ ਅਤੇ ਗਾਹਕਾਂ ਦੀਆਂ ਬਦਲਦੀਆਂ ਪਸੰਦਾਂ ਗੋਲਡ ਲੋਨ ਦੇ ਕਾਰੋਬਾਰ ’ਚ ਆਏ ਇਸ ਬਦਲਾਅ ਦੇ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਰਿਪੋਰਟ ਅਨੁਸਾਰ, ਗੋਲਡ ਲੋਨ ਸੋਰਸ ’ਚ ਸਰਕਾਰੀ ਬੈਂਕਾਂ ਦੀ ਹਿੱਸੇਦਾਰੀ ਮਾਰਚ ਤਿਮਾਹੀ 2025-26 ’ਚ ਘਟ ਕੇ 37 ਫੀਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 45 ਫੀਸਦੀ ਅਤੇ ਜੁਲਾਈ-ਸਤੰਬਰ ਤਿਮਾਹੀ 2025-26 ’ਚ 53 ਫੀਸਦੀ ਸੀ। ਇਸ ਦੇ ਉਲਟ, ਐੱਨ. ਬੀ. ਐੱਫ. ਸੀ. ਦੀ ਇਸ ਕਰਜ਼ਾ ਬਾਜ਼ਾਰ ’ਚ ਹਿੱਸੇਦਾਰੀ ਵਧ ਕੇ ਮਾਰਚ ਤਿਮਾਹੀ ’ਚ 44 ਫੀਸਦੀ ਹੋ ਗਈ, ਜੋ ਇਕ ਸਾਲ ਪਹਿਲਾਂ 33 ਫੀਸਦੀ ਅਤੇ ਸਤੰਬਰ ਤਿਮਾਹੀ 2024 ’ਚ 22 ਫੀਸਦੀ ਸੀ।
ਇਹ ਵੀ ਪੜ੍ਹੋ : ਰਿਕਾਰਡ ਹਾਈ ਤੋਂ 27% ਡਿੱਗਾ ਸੋਨਾ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ਜਾਣੋ ਮਾਹਰਾਂ ਦੀ ਰਾਏ
ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਨ. ਬੀ. ਐੱਫ. ਸੀਜ਼ ਇਸ ਖੇਤਰ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਲੈਂਡਰ ਸ਼੍ਰੇਣੀ ਬਣ ਕੇ ਉੱਭਰੀਆਂ ਹਨ ਅਤੇ ਉਨ੍ਹਾਂ ਨੇ ਹਾਲੀਆ ਤਿਮਾਹੀਆਂ ’ਚ ਲਗਾਤਾਰ ਬਾਜ਼ਾਰ ਹਿੱਸੇਦਾਰੀ ਵਧਾਉਂਦੇ ਹੋਏ ਮਾਰਚ ਤਿਮਾਹੀ 2026 ਤੱਕ ਜਨਤਕ ਖੇਤਰ ਦੇ ਬੈਂਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਤਰਜੀਹੀ ਖੇਤਰ ਦੇ ਗੋਲਡ ਲੋਨ (ਪੀ. ਐੱਸ. ਜੀ. ਐੱਲ.) ਹਿੱਸੇ ’ਚ ਸਰਕਾਰੀ ਬੈਂਕ ਅਜੇ ਵੀ ਮਜ਼ਬੂਤ ਸਥਿਤੀ ’ਚ ਹਨ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਮਾਰਚ ਤਿਮਾਹੀ ’ਚ ਇਸ ਹਿੱਸੇ ’ਚ ਉਨ੍ਹਾਂ ਦੀ ਹਿੱਸੇਦਾਰੀ ਲੱਗਭਗ 88 ਫੀਸਦੀ ਰਹੀ ਪਰ ਸਾਲਾਨਾ ਆਧਾਰ ’ਤੇ ਇਸ ’ਚ 2 ਫੀਸਦੀ ਦੀ ਗਿਰਾਵਟ ਆਈ ਹੈ। ਮਾਲੀ ਸਾਲ 2025-26 ’ਚ ਉਨ੍ਹਾਂ ਦੇ ਕੁੱਲ ਗੋਲਡ ਲੋਨ ਸੋਰਸ ’ਚ ਪੀ. ਐੱਸ. ਜੀ. ਐੱਲ. ਦਾ ਯੋਗਦਾਨ ਲੱਗਭਗ 42 ਫੀਸਦੀ ਰਿਹਾ।
ਰਿਪੋਰਟ ਮੁਤਾਬਕ ਸਰਕਾਰੀ ਬੈਂਕ ਆਪਣੇ ਵਿਆਪਕ ਬ੍ਰਾਂਚ ਨੈੱਟਵਰਕ ਅਤੇ ਪੇਂਡੂ ਖੇਤਰਾਂ ’ਚ ਡੂੰਘੀ ਪਹੁੰਚ ਕਾਰਨ ਇਸ ਹਿੱਸੇ ’ਚ ਮੋਹਰੀ ਬਣੇ ਹੋਏ ਹਨ, ਜਦੋਂ ਕਿ ਨਿੱਜੀ ਬੈਂਕ ਅਤੇ ਛੋਟੇ ਵਿੱਤ ਬੈਂਕ ਵੀ ਘੱਟ ਜੋਖਮ ਅਤੇ ਬਿਹਤਰ ਮੁਨਾਫ਼ੇ ਵਾਲੀਆਂ ਸੁਰੱਖਿਅਤ ਪ੍ਰਚੂਨ ਕਰਜ਼ਾ ਜਾਇਦਾਦਾਂ ਵੱਲ ਰੁਖ ਕਰ ਰਹੇ ਹਨ।
ਇਹ ਵੀ ਪੜ੍ਹੋ : ਜਾਣੋ Dubai ਦੇ Petrol Pump 'ਤੇ ਕੰਮ ਕਰਕੇ ਕਿੰਨਾ ਕਮਾ ਲੈਂਦੇ ਹਨ ਲੋਕ, ਕਿਹੜੇ ਅਹੁਦੇ ਲਈ ਮਿਲਦੀ ਹੈ ਕਿੰਨੀ ਤਨਖ਼ਾਹ
ਰਿਪੋਰਟ ਦੇ ਅਨੁਸਾਰ, ਪੀ. ਐੱਸ. ਜੀ. ਐੱਲ. ਹੁਣ ਕਰਜ਼ਾਦਾਤਿਆਂ ਲਈ ਇਕ ਸਥਿਰ, ਵਿਸਥਾਰਯੋਗ ਅਤੇ ਰੈਗੂਲੇਟਰੀ ਤੌਰ ’ਤੇ ਅਨੁਕੂਲ ਗ੍ਰੋਥ ਦੇ ਮੌਕੇ ਵਜੋਂ ਉੱਭਰ ਰਿਹਾ ਹੈ। ਪੇਂਡੂ, ਕਸਬੇ ਅਤੇ ਘੱਟ ਸੇਵਾ ਪ੍ਰਾਪਤ ਖੇਤਰਾਂ ਤੋਂ ਨਵੇਂ ਗਾਹਕਾਂ ਦੇ ਜੁੜਨ ਨਾਲ ਇਸ ਹਿੱਸੇ ’ਚ ਵਾਧੇ ਨੂੰ ਬਲ ਮਿਲ ਰਿਹਾ ਹੈ, ਜਿਸ ਨਾਲ ਵਿੱਤੀ ਸਮਾਵੇਸ਼ ਦੀਆਂ ਸੰਭਾਵਨਾਵਾਂ ਵੀ ਵਧ ਰਹੀਆਂ ਹਨ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਅਗਲੇ ਮਹੀਨੇ ਤੋਂ ਤਨਖਾਹਾਂ 'ਚ ਹੋਵੇਗਾ ਵਾਧਾ! ਸਰਕਾਰ ਕਰਨ
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਲੰਡਨ ਦੀ ਅਦਾਲਤ ਨੇ ਨੀਰਵ ਮੋਦੀ ਨੂੰ ਦਿੱਤਾ ਵੱਡਾ ਝਟਕਾ, 100 ਕਰੋੜ ਵਾਪਸ ਕਰਨ ਦੇ ਹੁਕਮ ਜਾਰੀ
NEXT STORY