ਅੰਮ੍ਰਿਤਸਰ, (ਕਵਿਸ਼ਾ)- ਰੰਗਾਂ ਵਿਚ ਬਲਿਊ ਰੰਗ ਔਰਤਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਆਪਣੇ ਆਪ ਵਿਚ ਇਕ ਸ਼ਾਹੀ ਰੰਗ ਹੈ ਜੋ ਪਹਿਨਣ ਵਾਲੇ ਦੀ ਗ੍ਰੇਸ ਨੂੰ ਖੂਬ ਅਨਹਾਂਸ ਕਰਦਾ ਹੈ ਅਤੇ ਦੇਖਣ ਵਿਚ ਵੀ ਬੇਹੱਦ ਆਕਰਸ਼ਕ ਲੱਗਦਾ ਹੈ। ਖਾਸ ਤੌਰ ’ਤੇ ਜਦੋਂ ਗਰਮੀਆਂ ਦੀ ਗੱਲ ਆਉਂਦੀ ਹੈ ਤਾਂ ਬਲਿਊ ਨੂੰ ਬਹੁਤ ਤਵੱਜੋਂ ਮਿਲੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਬਲਿਊ ਰੰਗ ਆਪਣੇ-ਆਪ ਵਿਚ ਗਰਮੀ ਨੂੰ ਸੋਖ ਲੈਂਦਾ ਹੈ, ਇਸ ਲਈ ਕਿਤੇ-ਕਿਤੇ ਬਲਿਊ ਰੰਗ ਨੂੰ ਕੂਲ ਬਲਿਊ ਵੀ ਕਿਹਾ ਜਾਂਦਾ ਹੈ।
ਗਰਮੀਆਂ ਦੇ ਚੱਲਦਿਆਂ ਅੱਜ ਕੱਲ ਇਹ ਰੰਗ ਕਾਫੀ ਪ੍ਰਚਲਣ ਵਿਚ ਦਿਖਾਈ ਦੇ ਰਿਹਾ ਹੈ, ਉਂਝ ਤਾਂ ਬਲਿਊ ਰੰਗ ਦੀ ਹਰ ਰੰਗ ਦੀ ਤਰ੍ਹਾਂ ਕਈ ਸਾਰੀ ਟੋਂਸ ਹੁੰਦੀ ਹੈ ਪਰ ਰਾਇਲ ਬਲਿਊ ਦੀ ਟੋਂਸ ਨੂੰ ਔਰਤਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅੱਜ ਕੱਲ ਬਲਿਊ ਰੰਗ ਨੂੰ ਬੀ ਟਾਊਨ ਦੀ ਦੀਵਾ ਵੀ ਖੂਬ ਪਸੰਦ ਕਰਦੀ ਹੈ ਅਤੇ ਅਕਸਰ ਬਾਲੀਵੁੱਡ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ਵਿਚ ਰਾਇਲ ਬਲਿਊ ਰੰਗ ਦੇ ਆਊਟਫਿਟਸ ਵਿਚ ਦਿਖਾਈ ਦਿੰਦੀ ਹੈ।
ਇਸ ਚੱਲਣ ਨੂੰ ਅੰਮ੍ਰਿਤਸਰ ਦੀਆਂ ਔਰਤਾਂ ਵੀ ਖੂਬ ਪਸੰਦ ਕਰ ਰਹੀਆਂ ਹਨ, ਜੋ ਕਿ ਫੈਸ਼ਨ ਨੂੰ ਲੈ ਕੇ ਖੂਬ ਅਪਡੇਟਡ ਹੈ, ਨਾਲ ਹੀ ਨਾਲ ਅੰਮ੍ਰਿਤਸਰ ਦੀ ਫੈਸ਼ਨ ਇੰਸਟਾਜ਼ ਦੀ ਗਿਣਤੀ ਵਿਚ ਆਉਦੀ ਹੈ। ਇਸ ਦੇ ਚੱਲਦਿਆਂ ਅੱਜ-ਕੱਲ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅੰਮ੍ਰਿਤਸਰ ਦੀਆਂ ਫੈਸ਼ਨਿਸਟਸ ਕੂਲ ਬਲੂ ਰੰਗ ਪਹਿਨੇ ਦਿਖਾਈ ਦੇ ਰਹੀਆਂ ਹਨ।
MP ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਅਰਦਾਸ
NEXT STORY