ਅੰਮ੍ਰਿਤਸਰ (ਦਲਜੀਤ)-ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟਖੋਰੀ ਅਤੇ ਖਾਣ-ਪੀਣ ਵਾਲੀਆਂ ਵਸਤਾਂ ’ਚ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਨੂੰ ਰੋਕਣ ਲਈ ਫ਼ੂਡ ਸੇਫ਼ਟੀ ਵਿਭਾਗ ਨੇ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ ਦੌਰਾਨ ਇਕ ਸਪਲਾਈ ਵੈਨ ’ਚੋਂ ਲੱਗਭਗ 30 ਕਿਲੋ ਰੰਗਦਾਰ ਮਠਿਆਈਆਂ ਮਿਲਣ ’ਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਨ੍ਹਾਂ ’ਚ ਪਤੀਸਾ, ਪੇਠਾ, ਲੱਡੂ ਅਤੇ ਬਰਫ਼ੀ ਸ਼ਾਮਲ ਸਨ। ਇਸ ਕਾਰਵਾਈ ਦੌਰਾਨ ਕੁੱਲ 8 ਸੈਂਪਲ ਜਾਂਚ ਲਈ ਲਏ ਗਏ।
ਇਹ ਵੀ ਪੜ੍ਹੋ- ਜੰਡਿਆਲਾ ਗੁਰੂ ਦੇ ਗਹਿਰੀ ਮੰਡੀ 'ਚ ਅੰਨ੍ਹੇਵਾਹ ਫਾਇਰਿੰਗ, ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਲੱਗੀ ਗੋਲੀ
ਜ਼ਿਲਾ ਸਿਹਤ ਅਧਿਕਾਰੀ ਅਤੇ ਫ਼ੂਡ ਸੇਫ਼ਟੀ ਦੇ ਨਾਮਜ਼ਦ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਸੀ. ਐੱਫ. ਡੀ. ਏ. ਦੀ ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਨਿਰਦੇਸ਼ਾਂ ਅਨੁਸਾਰ ਫ਼ੂਡ ਸੇਫ਼ਟੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਟੀਮ ’ਚ ਫ਼ੂਡ ਸੇਫ਼ਟੀ ਅਧਿਕਾਰੀ ਸਤਨਾਮ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਤੋਂ ਪਨੀਰ, ਦਹੀਂ, ਮਿਲਕ ਕੇਕ ਅਤੇ ਬਰਫ਼ੀ ਦੇ 4 ਇਨਫ਼ੋਰਸਮੈਂਟ ਸੈਂਪਲ ਲਏ ਗਏ। ਇਸ ਤੋਂ ਇਲਾਵਾ ਦੁਕਾਨਾਂ ’ਤੇ ਮਠਿਆਈਆਂ ਸਪਲਾਈ ਕਰਨ ਵਾਲੀ ਇਕ ਵੈਨ ਦੀ ਜਾਂਚ ਕਰਕੇ ਪਤੀਸਾ, ਪੇਠਾ, ਲੱਡੂ ਅਤੇ ਬਰਫ਼ੀ ਦੇ 4 ਹੋਰ ਸੈਂਪਲ ਭਰੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ, ਲੱਖਾਂ ਦੀਆਂ ਰੁਪਏ ਦਵਾਈਆਂ ਜ਼ਬਤ
ਡਾ. ਰਟੌਲ ਨੇ ਦੱਸਿਆ ਕਿ ਵੈਨ ’ਚੋਂ ਲੱਗਭਗ 30 ਕਿਲੋ ਅਜਿਹੀਆਂ ਰੰਗਦਾਰ ਮਠਿਆਈਆਂ ਮਿਲੀਆਂ, ਜਿਨ੍ਹਾਂ ਵਿਚ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕੀਤੀ ਗਈ ਸੀ। ਟੀਮ ਨੇ ਇਹ ਮਠਿਆਈਆਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੀਆਂ ਅਤੇ ਵੈਨ ਸਪਲਾਇਰ ਨੂੰ ਭਵਿੱਖ ’ਚ ਅਜਿਹੀਆਂ ਮਠਿਆਈਆਂ ਦੀ ਸਪਲਾਈ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਹੈ। ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਅਤੇ ਡੇਅਰੀ ਉਤਪਾਦਾਂ ਦੀ ਮੰਗ ਵਧਣ ਕਾਰਨ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾ ਰਹੀ ਹੈ। ਲਏ ਗਏ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਕਾਰੋਬਾਰੀਆਂ ਖ਼ਿਲਾਫ਼ ਫ਼ੂਡ ਸੇਫ਼ਟੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗੁਰਦਾਸਪੁਰ DC ਦਫਤਰ 'ਤੇ ਗ੍ਰਨੇਡ ਹਮਲੇ ਦੀਆਂ ਖਬਰਾਂ ਵਿਚਾਲੇ SP ਦਾ ਵੱਡਾ ਬਿਆਨ
ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡਾ. ਭਾਰਤੀ ਧਵਨ
ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਕਾਰੋਬਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਦੀ ਵਿਕਰੀ ਵਧਣ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ’ਤੇ ਵਿਸ਼ੇਸ਼ ਨਜ਼ਰ ਰੱਖਣੀ ਜ਼ਰੂਰੀ ਹੈ। ਉਨ੍ਹਾਂ ਫ਼ੂਡ ਸੇਫ਼ਟੀ ਟੀਮ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਟੀਮਾਂ ਨੂੰ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਲਗਾਤਾਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ।
ਵੈਨ ’ਚੋਂ ਮਿਲੀਆਂ ਰੰਗਦਾਰ ਮਠਿਆਈਆਂ ਨਸ਼ਟ ਕਰਵਾਈਆਂ : ਸਤਨਾਮ ਸਿੰਘ
ਫ਼ੂਡ ਸੇਫ਼ਟੀ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਵੈਨ ਦੀ ਜਾਂਚ ਦੌਰਾਨ ਪਤੀਸਾ, ਪੇਠਾ, ਲੱਡੂ ਅਤੇ ਬਰਫ਼ੀ ਦੇ ਸੈਂਪਲ ਲਏ ਗਏ। ਇਸ ਦੌਰਾਨ ਲੱਗਭਗ 30 ਕਿਲੋ ਅਜਿਹੀਆਂ ਰੰਗਦਾਰ ਮਠਿਆਈਆਂ ਮਿਲੀਆਂ, ਜਿਨ੍ਹਾਂ ’ਚ ਵਰਤੇ ਗਏ ਰੰਗ ਮਨਜ਼ੂਰਸ਼ੁਦਾ ਨਹੀਂ ਸਨ। ਟੀਮ ਨੇ ਮੌਕੇ ’ਤੇ ਹੀ ਇਹ ਮਠਿਆਈਆਂ ਨਸ਼ਟ ਕਰਵਾ ਦਿੱਤੀਆਂ ਅਤੇ ਸਪਲਾਇਰ ਨੂੰ ਭਵਿੱਖ ’ਚ ਅਜਿਹੀਆਂ ਮਠਿਆਈਆਂ ਦੀ ਸਪਲਾਈ ਨਾ ਕਰਨ ਦੀ ਹਦਾਇਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
SSP ਅਦਿੱਤਿਆ ਤੇ ADC ਗੁਰਸਿਮਰਨ ਢਿੱਲੋਂ ਵੱਲੋਂ ਡਰੱਗ ਹੋਟਸਪੋਟ ਇਲਾਕਿਆਂ ਦਾ ਦੌਰਾ
NEXT STORY