Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    11:26:07 AM

  • punjabi businessman baljinder singh case

    ਕੈਨੇਡਾ 'ਚ ਪੰਜਾਬੀ ਕਾਰੋਬਾਰੀ ਬਲਜਿੰਦਰ ਸਿੰਘ ਦੇ...

  • threat to blow up punjab civil secretariat with a bomb

    ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ...

  • another big incident in punjab

    ਪੰਜਾਬ 'ਚ ਫਿਰ ਵੱਡੀ ਵਾਰਦਾਤ, ਭਾਜਪਾ ਆਗੂ 'ਤੇ...

  • water backs up in punjab over holiday orders

    ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ:...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹੁਣ ਤਾਮਿਲਨਾਡੂ ਦੀ ਅੰਦਰੂਨੀ ਸਿਆਸਤ ਗਰਮਾਈ ਸ਼ਸ਼ੀਕਲਾ ਦੀ ਵਾਪਸੀ ’ਤੇ ਘਮਾਸਾਨ

ARTICLE News Punjabi(ਸੰਪਾਦਕੀ)

ਹੁਣ ਤਾਮਿਲਨਾਡੂ ਦੀ ਅੰਦਰੂਨੀ ਸਿਆਸਤ ਗਰਮਾਈ ਸ਼ਸ਼ੀਕਲਾ ਦੀ ਵਾਪਸੀ ’ਤੇ ਘਮਾਸਾਨ

  • Updated: 29 Jun, 2022 01:26 AM
Article
now tamil nadu internal politics turmoil over the return summer shashikala
  • Share
    • Facebook
    • Tumblr
    • Linkedin
    • Twitter
  • Comment

ਹਾਲਾਂਕਿ ਉਪਰੋਂ ਤਾਂ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ’ਚ ਫਿਲਹਾਲ ਸ਼ਾਂਤੀ ਦਿਖਾਈ ਦਿੰਦੀ ਹੈ ਪਰ ਅੰਦਰ ਹੀ ਅੰਦਰ ਉੱਥੇ ਵੀ ਅਸੰਤੋਸ਼ ਦਾ ਲਾਵਾ ਉਬਲ ਰਿਹਾ ਹੈ ਅਤੇ ਦੂਜੇ ਪਾਸੇ ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਅਸੰਤੁਸ਼ਟ ਧੜੇ ਨੇ ਊਧਵ ਠਾਕਰੇ ਦੇ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ ਹੈ। ਦੱਖਣੀ ਭਾਰਤ ਦੇ ਤਾਮਿਲਨਾਡੂ ’ਚ ਵੀ ਦ੍ਰਮੁਕ ਦੇ ਹੱਥੋਂ ਸੱਤਾ ਹਾਰ ਚੁੱਕੀ ਅੰਨਾਦ੍ਰਮੁਕ ’ਚ ਸਵ. ਮੁੱਖ ਮੰਤਰੀ ਜੈਲਲਿਤਾ ਦੀ ਸਹੇਲੀ ਅਤੇ ਪਾਰਟੀ ’ਚੋਂ ਕੱਢੀ ਸਾਬਕਾ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਵਾਪਸ ਲਿਆਉਣ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। 5 ਦਸੰਬਰ,  2016 ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਦਿਹਾਂਤ ਦੇ 2 ਮਹੀਨਿਆਂ ਬਾਅਦ ਹੀ ਪਾਰਟੀ ਵਿਧਾਇਕ ਦਲ ਦੀ ਇਕ ਬੈਠਕ ’ਚ ‘ਓ. ਪਨੀਰਸੇਲਵਮ’ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਲਈ ਸ਼ਸ਼ੀਕਲਾ ਦਾ ਨਾਂ ਤਜਵੀਜ਼ਤ ਕਰਨ ਦੇ ਬਾਅਦ ਉਸ ਨੂੰ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ ਪਰ ਕਾਨੂੰਨੀ ਅੜਚਣਾਂ ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ।  

ਫਿਰ 14 ਫਰਵਰੀ, 2017 ਨੂੰ ਸੁਪਰੀਮ ਕੋਰਟ ਵੱਲੋਂ 66.65 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਰੱਖਣ ਦੇ ਦੋਸ਼ ’ਚ ਸੁਣਾਈ ਗਈ 4 ਸਾਲ ਦੀ ਸਜ਼ਾ ਪੂਰੀ ਕਰਨ ਦੇ ਲਈ  ਸ਼ਸ਼ੀਕਲਾ ਨੂੰ ਜੇਲ ਜਾਣਾ ਪਿਆ। 27 ਜਨਵਰੀ, 2021 ਨੂੰ ਰਿਹਾਈ ਦੇ ਬਾਅਦ ਤੋਂ ਹੀ ਸ਼ਸ਼ੀਕਲਾ ਪਾਰਟੀ ਨਾਲ ਸਮਝੌਤੇ ਦੀਆਂ  ਕੋਸ਼ਿਸ਼ਾਂ ਕਰਦੀ ਆ ਰਹੀ  ਹੈ ਅਤੇ ਹੁਣ ਪਾਰਟੀ ਦੇ ਇਕ ਵਰਗ ਵਲੋਂ ਉਸ ਨੂੰ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਕਰ ਦੇਣ ਦੇ ਕਾਰਨ ਪਾਰਟੀ ’ਚ ਤਣਾਅ ਪੈਦਾ ਹੋ ਗਿਆ ਹੈ। 5 ਮਾਰਚ, 2022 ਨੂੰ ਸ਼ਸ਼ੀਕਲਾ ਦੱਖਣੀ ਤਾਮਿਲਨਾਡੂ ਦੀ 2 ਦਿਨਾਂ ਦੀ ਯਾਤਰਾ ਦੇ ਦੌਰਾਨ  ਧੇਨੀ, ਮਦੁਰੈ, ਡਿੰਡੀਗੁਲ, ਤਿਰੂਨੇਲਵੇਲੀ ਜ਼ਿਲੇ ’ਚ ਆਪਣੇ ਸਮਰਥਕਾਂ ਨੂੰ ਮਿਲੀ ਤਾਂ ਪਾਰਟੀ ਦੇ ਕੁਝ ਨੇਤਾਵਾਂ ਨੇ ਉਸ ਨੂੰ ਕਿਹਾ ਸੀ ਕਿ ਅੰਨਾਦ੍ਰਮੁਕ ਨੂੰ ਸੂਬੇ ਦੀ ਸੱਤਾ ’ਚ ਵਾਪਸ ਲਿਆਉਣ ਲਈ ਉਸ ਨੂੰ ਪਾਰਟੀ ’ਚ ਪਰਤ ਕੇ ਇਸ ਦੀ ਵਾਗਡੋਰ ਸੰਭਾਲਣੀ ਹੋਵੇਗੀ ਜਿਸ ਦੇ ਲਈ ਇਹ ਸਹੀ ਸਮਾਂ ਹੈ। 

ਇਸ ਸਿਲਸਿਲੇ ’ਚ ਪਾਰਟੀ ਦੇ ਕੋ-ਆਰਡੀਨੇਟਰ ਅਤੇ ਸਾਬਕਾ ਮੁੱਖ ਮੰਤਰੀ ‘ਓ. ਪਨੀਰਸੇਲਵਮ’ ਦੇ ਭਰਾ ਓ. ਰਾਜਾ ਸਮੇਤ ਪਾਰਟੀ ਦੇ ਧੇਨੀ ਜ਼ਿਲੇ ਦੇ 30 ਤੋਂ ਵੱਧ ਅਹੁਦੇਦਾਰ ਚੇਨਈ ਦੇ ਹੋਟਲ ’ਚ ਸ਼ਸ਼ੀਕਲਾ  ਨੂੰ ਮਿਲੇ। ਇਸ ਨਾਲ ਪਾਰਟੀ ਦੇ ਉੱਚ ਨੇਤਾ ਭੜਕ ਗਏ ਅਤੇ ਰਾਜਾ ਸਮੇਤ ਪਾਰਟੀ ਦੇ 30  ਅਹੁਦੇਦਾਰਾਂ ਨੂੰ ਕੱਢ ਦਿੱਤਾ ਗਿਆ।  ਇਸ ਦੇ ਕੁਝ ਹੀ ਦਿਨਾਂ ਬਾਅਦ 27 ਮਾਰਚ ਨੂੰ ਪਾਰਟੀ ਦੇ ਚੋਟੀ ਦੇ ਨੇਤਾ ‘ਕੇ. ਪਲਾਨੀਸਾਮੀ’  ਨੇ ਕਿਹਾ ਕਿ ‘‘ਪਾਰਟੀ ’ਚ ਸ਼ਸ਼ੀਕਲਾ ਲਈ ਕੋਈ ਥਾਂ ਨਹੀਂ ਹੈ। ਕੋਈ ਵੀ ਉਸ ਮੁੱਦੇ ਨੂੰ ਨਵਜੀਵਨ ਨਹੀਂ ਦੇ ਸਕਦਾ ਜਿਸ ਦਾ ਫੈਸਲਾ ਲਾਗੂ ਕੀਤਾ ਜਾ ਚੁੱਕਾ ਹੈ।’’ ਅੰਨਾਦ੍ਰਮੁਕ ਦੇ ਅੰਦਰ ‘ਓ. ਪਨੀਰਸੇਲਵਮ’ ਅਤੇ ‘ਪਲਾਨੀਸਾਮੀ’ ਧੜਿਆਂ ਦੇ ਦਰਮਿਆਨ ਅੰਦਰੂਨੀ ਕਲੇਸ਼ 21 ਜੂਨ ਨੂੰ ਹੋਰ ਵਧ ਗਿਆ ਜਦੋਂ ‘ਪਨੀਰਸੇਲਵਮ’ ਧੜੇ ਨੇ ਚੇਨਈ ਦੇ ਪੁਲਸ ਅਧਿਕਾਰੀਆਂ  ਨੂੰ ਬੇਨਤੀ ਕੀਤੀ ਕਿ ‘ਪਲਾਨੀਸਾਮੀ’ ਧੜੇ ਵੱਲੋਂ 23 ਜੂਨ ਨੂੰ ਸੱਦੀ ਜਾਣ ਵਾਲੀ ਪਾਰਟੀ ਦੀ ਮਹਾਪ੍ਰੀਸ਼ਦ ਦੀ ਬੈਠਕ ਦੇ ਆਯੋਜਨ ਦੀ ਇਜਾਜ਼ਤ ਸੁਰੱਖਿਆ ਸਬੰਧੀ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਨਾ ਦਿੱਤੀ ਜਾਵੇ। ‘ਓ. ਪਨੀਰਸੇਲਵਮ’ ਜਿੱਥੇ ਸ਼ਸ਼ੀਕਲਾ ਨੂੰ ਦੁਬਾਰਾ ਅੰਨਾਦ੍ਰਮੁਕ ’ਚ ਸ਼ਾਮਲ ਕਰਨ ’ਤੇ ਵਿਚਾਰ ਕਰਨ ਦੇ ਪ੍ਰਬਲ ਪੱਖੀ ਹਨ ਤੇ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਮਨ ’ਚ ਸ਼ਸ਼ੀਕਲਾ ਦੇ ਪ੍ਰਤੀ ਸਨਮਾਨ ਹੈ, ਉਥੇ ਹੀ ਪਾਰਟੀ ’ਚ ‘ਪਨੀਰਸੇਲਵਮ’ ਤੋਂ ਵੱਡਾ ਕੱਦ ਰੱਖਣ ਵਾਲੇ ‘ਪਲਾਨੀਸਾਮੀ’ ਇਸ ਦਾ ਵਿਰੋਧ ਕਰ ਰਹੇ ਹਨ। 

ਇਸੇ ਮੁੱਦੇ  ਨੂੰ ਲੈ ਕੇ ਦੋਵਾਂ ਦਰਮਿਆਨ ਵਿਵਾਦ ਇੰਨਾ ਵਧ ਚੁੱਕਾ ਹੈ ਕਿ ਪਹਿਲਾਂ ਜਿੱਥੇ ਜਨਤਕ ਤੌਰ ’ਤੇ ਦੋਵੇਂ ਆਪਸੀ ਨਾਰਾਜ਼ਗੀ ਦਾ ਕੋਈ ਸੰਕੇਤ ਨਹੀਂ ਦਿੰਦੇ ਸਨ ਉਥੇ ਹੀ ਹੁਣ ਉਨ੍ਹਾਂ ਦੀ ਨਾਰਾਜ਼ਗੀ ਜਗ-ਜ਼ਾਹਿਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਕ ਹਫਤੇ ਤੋਂ ਆਪਸ ’ਚ ਗੱਲ ਤੱਕ ਨਹੀਂ ਕੀਤੀ ਹੈ। ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਧੇਨੀ ਜ਼ਿਲੇ ਦੀ ਪਾਰਟੀ ਇਕਾਈ ਨੇ ‘ਪਲਾਨੀਸਾਮੀ’ ਦੇ ਵਿਰੁੱਧ ਜਾਂਦੇ ਹੋਏ ਇਕ ਮਤਾ ਪਾਸ ਕਰ ਕੇ ਉਨ੍ਹਾਂ ਸਭ ਨੂੰ ਪਾਰਟੀ ’ਚ ਵਾਪਸ ਲਿਆਉਣ ਦੀ ਗੱਲ ਕਹੀ ਸੀ ਜੋ ਪਾਰਟੀ  ਛੱਡ ਕੇ ਚਲੇ ਗਏ ਹਨ ਤਾਂ ਇਸ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ‘ਪਲਾਨੀਸਾਮੀ’ ਨੇ ਕਿਹਾ ਸੀ ਕਿ ਉਸ ਸਥਿਤੀ ’ਚ ਉਹ ‘ਪਨੀਰਸੇਲਵਮ’ ਨੂੰ ਧੱਕ ਕੇ ਇਕ ਪਾਸੇ ਕਰ ਦੇਣਗੇ ਜਿੱਥੇ ਉਹ ਇਕੱਲੇ ਹੀ ਹੋਣਗੇ। 

ਪਿਛਲੀਆਂ ਚੋਣਾਂ ’ਚ ਹਾਲਾਂਕਿ ਦ੍ਰਮੁਕ ਕਾਂਗਰਸ ਗਠਜੋੜ ਦੇ ਹੱਥੋਂ ਸੱਤਾ ਹਾਰ ਗਈ ਪਰ ‘ਪਲਾਨੀਸਾਮੀ’ ਦੇ  ਪ੍ਰਭਾਵ ਵਾਲੇ ਪੱਛਮੀ ਤਾਮਿਲਨਾਡੂ ’ਚ ਪਾਰਟੀ 50 ’ਚੋਂ 33 ਸੀਟਾਂ ਜਿੱਤਣ ’ਚ ਸਫਲ ਰਹੀ ਜਦਕਿ ‘ਪਨੀਰਸੇਲਵਮ’ ਦੇ  ਪ੍ਰਭਾਵ ਵਾਲੇ ਦੱਖਣੀ ਤਾਮਿਲਨਾਡੂ ’ਚ ਅੰਨਾਦ੍ਰਮੁਕ 58 ’ਚੋਂ ਸਿਰਫ 18 ਸੀਟਾਂ ਹੀ ਜਿੱਤ ਸਕੀ ਸੀ।  ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ‘ਪਲਾਨੀਸਾਮੀ’ ਪਾਰਟੀ ਦੀ ਅਗਵਾਈ ਕਰਨਗੇ ਅਤੇ ‘ਪਨੀਰਸੇਲਵਮ’ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਉਣਗੇ।  ਪਾਰਟੀ ਦੇ ਇਕ ਧੜੇ ਦੇ ਵਿਰੋਧ ਦੇ ਬਾਵਜੂਦ ਸ਼ਸ਼ੀਕਲਾ ਨਿਰਾਸ਼ ਨਹੀਂ ਹੈ ਅਤੇ ਉਸ ਨੇ 28 ਜੂਨ ਨੂੰ ਚੇਨਈ ਤੇ ਹੋਰਨਾਂ ਥਾਵਾਂ ’ਤੇ ਆਪਣੇ ਭਾਰੀ ਰੋਡ ਸ਼ੋਅ ਦੌਰਾਨ ਦਾਅਵਾ ਕੀਤਾ ਹੈ ਕਿ ਉਹ ਚੋਣ ਤੋਂ ਪਹਿਲਾਂ ਪਾਰਟੀ ਨੂੰ ਇਕ ਲੀਡਰਸ਼ਿਪ ’ਚ ਲੈ ਆਵੇਗੀ। ਇਸ ਸਬੰਧ ’ਚ ਭਵਿੱਖ ’ਚ ਤਾਂ ਘਟਨਾਕ੍ਰਮ ਜੋ ਵੀ ਰੂਪ ਲਵੇ ਇਸ ਸਮੇਂ ਤਾਂ ‘ਓ. ਪਨੀਰਸੇਲਵਮ’ ਅਤੇ ‘ਈ. ਪਲਾਨੀਸਾਮੀ’ ਦੋਵੇਂ ਹੀ ਆਪਣੀ-ਆਪਣੀ ਜ਼ਿੱਦ ’ਤੇ ਅੜੇ ਹੋਏ ਹਨ, ਇਸ ਲਈ ਭਵਿੱਖ ’ਚ ਕੀ ਹੋਵੇਗਾ ਅਜੇ ਕਹਿਣਾ ਔਖਾ ਹੈ।   

ਵਿਜੇ ਕੁਮਾਰ

  • Tamil Nadu
  • Shashikala
  • Ashok gehlot
  • ਤਾਮਿਲਨਾਡੂ
  • ਸ਼ਸ਼ਕੀਲਾ
  • ਅਸ਼ੋਕ ਗਹਿਲੋਤ

ਜੰਮੂ-ਕਸ਼ਮੀਰ ’ਚ ਨੌਜਵਾਨ ਹਥਿਆਰ ਛੱਡ ਦੇਣ : ਮਹਿਬੂਬਾ, ਕਾਸ਼! ਇਹ ਗੱਲ ਉਨ੍ਹਾਂ ਨੇ ਪਹਿਲਾਂ ਕਹੀ ਹੁੰਦੀ

NEXT STORY

Stories You May Like

  • big thing in tamil poltics
    ਸਾਬਕਾ ਪ੍ਰਧਾਨ ਨੇ ਛੱਡ'ਤੀ BJP ! ਤਾਮਿਲਨਾਡੂ ਦੀ ਸਿਆਸਤ 'ਚ ਵੱਡਾ ਧਮਾਕਾ
  • punjab politics congress president
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ ਆਗੂ ਨੂੰ ਲਗਾ ਸਕਦੀ ਹੈ ਪ੍ਰਧਾਨ
  • punjab politics manpreet ayali
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਮਨਪ੍ਰੀਤ ਇਆਲੀ ਨੇ ਅਕਾਲੀ ਦਲ ਪੁਨਰ ਸੁਰਜੀਤ 'ਚੋਂ ਦਿੱਤਾ ਅਸਤੀਫ਼ਾ
  • trump on 250 bill
    250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ
  • chief minister  vijay  suit  black and white
    'ਮੇਰੇ ਸੂਟ ਵਾਂਗ ਮੇਰੀ ਸਿਆਸਤ ਵੀ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ- ਚਿੱਟੀ ਤੇ ਕਾਲੀ' ; CM ਵਿਜੇ
  • cm thalapathy vijay pm modi first meeting
    ਤਾਮਿਲਨਾਡੂ ਦੇ CM ਥਾਲਾਪਤੀ ਵਿਜੇ ਤੇ PM ਮੋਦੀ ਵਿਚਾਲੇ ਪਹਿਲੀ ਮੁਲਾਕਾਤ
  • big stir in punjab politics
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਨਵੇਂ ਫਾਰਮੂਲੇ ਨੇ ਫ਼ਿਕਰਾਂ 'ਚ ਪਾਈ ਕਾਂਗਰਸ, ਪੜ੍ਹੋ ਪੂਰੀ ਖ਼ਬਰ
  • nadal confident  carlos alcaraz will return stronger after injury
    ਨਡਾਲ ਨੂੰ ਭਰੋਸਾ : ਸੱਟ ਤੋਂ ਬਾਅਦ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨਗੇ ਕਾਰਲੋਸ ਅਲਕਾਰਾਜ਼
  • vegetable seller recovers his stolen motorcycle himself
    ਚੋਰੀ ਮਗਰੋਂ 3000 ਰੁਪਏ ’ਚ ਵਿਕ ਚੁੱਕਾ ਸੀ ਮੋਟਰਸਾਈਕਲ, ਸਬਜ਼ੀ ਵਿਕ੍ਰੇਤਾ ਨੇ...
  • train delays continue amid summer
    ਗਰਮੀ ਵਿਚਾਲੇ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਸਵਰਨ ਸ਼ਤਾਬਦੀ 1,...
  • big   game   in the investigation of 99 illegal colonies in jalandhar
    ਜਲੰਧਰ ਦੀਆਂ 99 ਨਾਜਾਇਜ਼ ਕਾਲੋਨੀਆਂ ਦੀ ਜਾਂਚ 'ਚ ਵੱਡੀ 'ਖੇਡ'? ਡੇਢ ਮਹੀਨਾ...
  • robbers wreak havoc in dhuleta
    ਧੁਲੇਤਾ 'ਚ ਲੁਟੇਰਿਆਂ ਦਾ ਕਹਿਰ: ਕਾਮੇ ਨੂੰ ਪਿਸਤੌਲ ਦੀ ਨੋਕ 'ਤੇ ਬਣਾਇਆ ਬੰਦੀ,...
  • mp dhesi has his own village turned into hell
    ਇੰਗਲੈਂਡ 'ਚ ਨਾਂ ਚਮਕਾਉਣ ਵਾਲੇ MP ਢੇਸੀ ਦਾ ਆਪਣਾ ਪਿੰਡ ਬਣਿਆ 'ਨਰਕ', 4...
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
Trending
Ek Nazar
shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

hero motocorp flex fuel bike

ਆ ਗਈ HERO ਦੀ ਪਹਿਲੀ Flex Fule ਬਾਈਕ, ਨਿਤਿਨ ਗਡਕਰੀ ਨੇ ਕੀਤੀ ਲਾਂਚ

da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • first   nato   and now   quad   is also dying
      ਪਹਿਲਾਂ ‘ਨਾਟੋ’ ਅਤੇ ਕੀ ਹੁਣ ‘ਕਵਾਡ’ ਵੀ ਦਮ ਤੋੜ ਰਿਹਾ ਹੈ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • the epidemic of corruption reached dangerous levels in the country
      ‘ਭ੍ਰਿਸ਼ਟਾਚਾਰ ਦਾ ਮਹਾਰੋਗ’ ਦੇਸ਼ ’ਚ ਖ਼ਤਰਨਾਕ ਹੱਦ ਤੱਕ ਪਹੁੰਚਿਆ!
    • the series of fires in indian trains is not stopping
      ‘ਨਹੀਂ ਰੁਕ ਰਿਹਾ ਭਾਰਤੀ ਰੇਲਾਂ ’ਚ’ ਅਗਨੀਕਾਂਡਾਂ ਦਾ ਸਿਲਸਿਲਾ!
    • the atrocities being committed by some people shame humanity
      ‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
    • was trump  s china trip a success or a failure
      ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +