ਮੈਲਬੌਰਨ (ਇੰਟ.) : ਆਸਟ੍ਰੇਲੀਆ ’ਚ ਪੜ੍ਹਾਏ ਜਾਣ ਵਾਲੇ ਸਿੱਖ ਇਤਿਹਾਸ ਨਾਲ ਪੱਛਮੀ ਆਸਟ੍ਰੇਲੀਆ ਦੇ ਸਕੂਲਾਂ ’ਚ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਵੇਗੀ। ਇਸ ਦਾ ਕਾਰਨ ਪੰਜਾਬੀ ਨੂੰ ਆਸਟ੍ਰੇਲੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਕਿਹਾ ਜਾਂਦਾ ਹੈ। 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਆਸਟ੍ਰੇਲੀਆ ’ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 5 ਸਾਲ ਪਹਿਲਾਂ ਦੇ ਮੁਕਾਬਲੇ 80 ਫ਼ੀਸਦੀ ਵਧੀ ਹੋਈ ਹੈ। ਇਹੀ ਕਾਰਨ ਹੈ ਕਿ ਆਸਟ੍ਰੇਲੀਆ ਸਰਕਾਰ ਨੇ 2024 ਤੋਂ ਪੰਜਾਬੀ ਭਾਸ਼ਾ ਨੂੰ ਸਕੂਲੀ ਪਾਠਕ੍ਰਮ ’ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਸਿੱਖ ਧਰਮ ਆਸਟ੍ਰੇਲੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਧਰਮਾਂ ’ਚੋਂ ਇਕ ਹੈ, ਹਾਲਾਂਕਿ ਅੱਜ ਉਹ ਦੇਸ਼ ਦੀ ਆਬਾਦੀ ਦਾ ਸਿਰਫ਼ 0.8 ਫ਼ੀਸਦੀ ਹੈ। 2011 ਦੇ ਬਾਅਦ ਤੋਂ ਆਸਟ੍ਰੇਲੀਆ ’ਚ ਸਿੱਖਾਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ, 2 ਲੱਖ ਤੋਂ ਵੱਧ ਲੋਕ ਹੁਣ ਸਿੱਖ ਵਜੋਂ ਪਛਾਣ ਸਥਾਪਿਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ : 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ
2017 ਤੋਂ ਪੜ੍ਹਾਇਆ ਜਾ ਰਿਹਾ ਹੈ ਸਿੱਖ ਇਤਿਹਾਸ
ਸਿੱਖ ਆਸਟ੍ਰੇਲੀਆ ’ਚ 150 ਸਾਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਦਾ ਇਕ ਅਮੀਰ ਅਤੇ ਜੀਵੰਤ ਇਤਿਹਾਸ ਹੈ। ਹਾਲਾਂਕਿ ਦੇਸ਼ ’ਚ ਉਨ੍ਹਾਂ ਦੇ ਯੋਗਦਾਨ ’ਤੇ ਕਿਸੇ ਦਾ ਧਿਆਨ ਨਹੀਂ ਗਿਆ ਸੀ। ਸਾਲ 2017 ਨੇ ਆਸਟ੍ਰੇਲੀਆ ’ਚ ਸਿੱਖ ਭਾਈਚਾਰੇ ਲਈ ਕਾਫ਼ੀ ਪ੍ਰਭਾਵ ਪਾਇਆ ਕਿਉਂਕਿ ਇਸ ਸਾਲ ਪੱਛਮੀ ਆਸਟ੍ਰੇਲੀਆ ਦੇ ਸਕੂਲਾਂ ’ਚ ਸਿੱਖ ਇਤਿਹਾਸ ਨੂੰ ਪਾਠਕ੍ਰਮ ’ਚ ਸ਼ਾਮਲ ਕੀਤਾ ਗਿਆ ਸੀ। ਗ੍ਰੇਡ 5, 6 ਅਤੇ 9 ਦੇ ਵਿਦਿਆਰਥੀਆਂ ਕੋਲ ਹੁਣ ਆਸਟ੍ਰੇਲੀਆ ਦੇ ਸ਼ਾਨਦਾਰ ਸਿੱਖ ਇਤਿਹਾਸ ਤੱਕ ਪਹੁੰਚ ਹੈ। ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਅਮਰਜੀਤ ਸਿੰਘ ਪਾਬਲਾ ਨੇ ਪਾਠਕ੍ਰਮ ’ਚ ਭਾਸ਼ਾ ਨੂੰ ਸ਼ਾਮਲ ਕਰਨ ਲਈ ਅੱਗੇ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਖ਼ਰਾਬ ਫ਼ਸਲ ਦਾ ਮੁਆਵਜ਼ਾ
150 ਸਾਲ ਪਹਿਲਾਂ ਆਸਟ੍ਰੇਲੀਆ ’ਚ ਵਸਣਾ ਸ਼ੁਰੂ ਹੋ ਗਏ ਸਨ ਪੰਜਾਬੀ
ਆਸਟ੍ਰੇਲੀਆ ’ਚ ਭਾਰਤੀ ਪ੍ਰਵਾਸੀ ਦੇਸ਼ ਦੇ ਆਰਥਿਕ ਵਿਕਾਸ ’ਚ ਸਫ਼ਲਤਾਪੂਰਵਕ ਯੋਗਦਾਨ ਪਾ ਰਹੇ ਹਨ। ਦੇਸ਼ ’ਚ ਪ੍ਰਵਾਸੀਆਂ ਦੀ ਵਧਦੀ ਗਿਣਤੀ ਨਾਲ ਆਸਟ੍ਰੇਲੀਆ ਨੇ ਵੱਖ-ਵੱਖ ਸਭਿਆਚਾਰਾਂ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਨੂੰ ਅਪਣਾ ਲਿਆ ਹੈ। ਇਨ੍ਹਾਂ ’ਚ ਪੰਜਾਬ ਦੇ ਉਹ ਲੋਕ ਵੀ ਸ਼ਾਮਲ ਹਨ ਜੋ 150 ਸਾਲਾਂ ਤੋਂ ਉੱਥੇ ਰਹਿ ਰਹੇ ਹਨ। ਸ਼ੁਰੂਆਤੀ ਦਿਨਾਂ ’ਚ ਉਹ ਆਸਟ੍ਰੇਲੀਆ ’ਚ ਖੇਤਾਂ ਅਤੇ ਭੇਡਾਂ ਦੇ ਫਾਰਮ ਹਾਊਸਾਂ ’ਚ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ, ਜਦੋਂ ਕਿ ਵਰਤਮਾਨ ’ਚ ਪੰਜਾਬੀਆਂ ਦੀ ਵੱਡੀ ਗਿਣਤੀ ਅਮੀਰਾਂ ਵਿਚਕਾਰ ਹੁੰਦੀ ਹੈ।
ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ
ਇਪਸਾ ਵੱਲੋਂ ਮੁਹੰਮਦ ਸ਼ਮੀਮ ਖਾਨ ਦਾ ਸਨਮਾਨ ਅਤੇ ਜਗਜੀਤ ਸੰਧੂ ਦੀ ਕਿਤਾਬ ਲੋਕ ਅਰਪਣ
NEXT STORY