ਨਵੀਂ ਦਿੱਲੀ : ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਇੱਕ ਅਹਿਮ ਮੈਚ 'ਚ ਪਾਕਿਸਤਾਨੀ ਗੇਂਦਬਾਜ਼ਾਂ ਨੇ ਟੀਮ ਇੰਡੀਆ ਨੂੰ ਸਸਤੇ 'ਚ ਹੀ ਸਮੇਟ ਦਿੱਤਾ, ਜਿਸ ਕਾਰਨ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 136 ਦੌੜਾਂ ਹੀ ਬਣਾ ਸਕੀ।
ਇਸ ਮੈਚ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤਣ ਲਈ 137 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਮੈਚ ਜਿੱਤਣ ਵਾਲੀ ਟੀਮ ਦੀ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਦੇ ਸੈਮੀਫਾਈਨਲ ਵਿੱਚ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ।
ਵੈਭਵ ਸੂਰਿਆਵੰਸ਼ੀ ਨੇ ਟੀਮ ਇੰਡੀਆ ਨੂੰ ਇੱਕ ਤੇਜ਼ਤਰਾਰ ਸ਼ੁਰੂਆਤ ਦਿੱਤੀ। ਹਾਲਾਂਕਿ, ਉਹ ਅਰਧ ਸੈਂਕੜੇ ਤੋਂ ਖੁੰਝ ਗਿਆ ਅਤੇ 45 ਦੌੜਾਂ ਦਾ ਯੋਗਦਾਨ ਦਿੱਤਾ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰਿਆ 10 ਦੌੜਾਂ ਬਣਾ ਕੇ ਆਊਟ ਹੋ ਗਏ। ਨਮਨ ਧੀਰ ਨੇ ਵੈਭਵ ਸੂਰਿਆਵੰਸ਼ੀ ਨਾਲ ਮਿਲ ਕੇ 49 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਨਮਨ ਨੇ ਸਿਰਫ਼ 20 ਗੇਂਦਾਂ 'ਚ 35 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇੱਕ ਸਮੇਂ ਟੀਮ ਇੰਡੀਆ ਨੇ 2 ਵਿਕਟਾਂ ਦੇ ਨੁਕਸਾਨ 'ਤੇ 91 ਦੌੜਾਂ ਬਣਾ ਲਈਆਂ ਸਨ ਤੇ 10 ਓਵਰ ਵੀ ਪੂਰੇ ਨਹੀਂ ਹੋਏ ਸਨ। ਪਰ ਭਾਰਤ ਨੇ 19ਵੇਂ ਓਵਰ ਦੀ ਆਖਰੀ ਗੇਂਦ 'ਤੇ ਆਪਣਾ ਦਸਵਾਂ ਵਿਕਟ ਗੁਆ ਦਿੱਤਾ। ਟੀਮ ਇੰਡੀਆ ਆਖਰੀ ਨੌਂ ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ ਸਿਰਫ਼ 43 ਦੌੜਾਂ ਹੀ ਬਣਾ ਸਕੀ।
ਈਡਨ ਗਾਰਡਨਜ਼ ਦੀ ਪਿੱਚ ਖੇਡਣ ਯੋਗ ਸੀ, ਬੱਲੇਬਾਜ਼ੀ ਲਈ ਹੋਰ ਸਬਰ ਦੀ ਲੋੜ ਸੀ: ਗੰਭੀਰ
NEXT STORY