ਮੈਲਬੋਰਨ- ਅੱਜ ਅਸੀਂ ਤੁਹਾਨੂੰ ਆਸਟ੍ਰੇਲੀਆ ਦੇ ਪਹਿਲੇ ਕਾਲੀ ਮਾਤਾ ਮੰਦਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਨ। ਇਥੇ ਵੱਡੀ ਗਿਣਤੀ 'ਚ ਮਾਂ ਦੇ ਭਗਤ ਹਨ ਅਤੇ ਦਰਬਾਰ ਤੋਂ ਆਪਣੀਆਂ ਝੋਲੀਆਂ ਭਰਦੇ ਵੇਖੇ ਜਾਂਦੇ ਹਨ। ਮੰਦਰ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਇਹ ਆਲੀਸ਼ਾਨ ਭਵਨ ਦੀ ਤਰ੍ਹਾਂ ਸਜਿਆ ਹੈ ਅਤੇ ਦਰਬਾਰ ਅੰਦਰ ਮਾਂ ਕਾਲੀ ਦੀ 11 ਫੁੱਟ ਦੀ ਪ੍ਰਤਿਮਾ ਹੈ।
ਕਹਿੰਦੇ ਹਨ ਕਿ ਜਿਸ ਰੋਗ ਦਾ ਇਲਾਜ ਡਾਕਟਰ ਨਹੀਂ ਕਰ ਸਕੇ, ਉਥੇ ਲੋਕਾਂ ਨੂੰ ਕਾਲੀ ਮਾਂ ਨੇ ਨਵੀਂ ਜ਼ਿੰਦਗੀ ਦਿੱਤੀ।
ਅਜਿਹਾ ਹੀ ਚਮਤਕਾਰ ਭਾਵਨਾ ਨਾਲ ਵੀ ਹੋਇਆ ਜਦੋਂ ਕੁਝ ਬੀਮਾਰੀਆਂ ਅੱਗੇ ਡਾਕਟਰਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਤਾਂ ਮਾਂ ਕਾਲੀ 'ਤੇ ਭਰੋਸੇ ਅਤੇ ਫਿਰ ਹੋਏ ਚਮਤਕਾਰ ਨੇ ਇਸ ਮਹਿਲਾ ਦੀ ਹਰ ਬੀਮਾਰੀ ਦੂਰ ਕਰ ਦਿੱਤੀ। ਬਸ ਫਿਰ ਕੀ ਸੀ ਜਿਵੇਂ-ਜਿਵੇਂ ਭਾਵਨਾ ਦੀ ਸਿਹਤ ਬੀਮਾਰੀ ਨੂੰ ਮਾਤ ਦੇ ਕੇ ਤੰਦਰੁਸਤੀ ਵੱਲ ਵਧ ਰਹੀ ਸੀ ਤਾਂ ਨਾਲ ਹੀ ਭਾਵਨਾ ਦੀ ਆਸਥਾ ਵੀ ਹੋਰ ਪੱਕੀ ਹੁੰਦੀ ਜਾ ਰਹੀ ਸੀ। ਪਰ ਹੁਣ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਭਾਵਨਾ ਨੇ ਮਾਂ ਕਾਲੀ ਦਾ ਮੰਦਰ ਬਣਵਾਇਆ ਅਤੇ ਹੁਣ ਉਥੇ ਦਿਨੋਂ ਦਿਨ ਭਗਤਾਂ ਦੀ ਆਵਾਜਾਈ ਵੀ ਵਧਣ ਲੱਗੀ ਹੈ। ਇਹ ਹੀ ਨਹੀਂ ਮਾਂ ਕਾਲੀ ਦੇ ਦਰ 'ਤੇ ਜੋ ਵੀ ਆਇਆ ਹਰ ਕੋਈ ਮੰਗੀਆਂ ਮੁਰਾਦਾਂ ਪੂਰੀਆਂ ਕਰ ਕੇ ਹੀ ਵਾਪਸ ਗਿਆ। ਪਰ ਮੰਦਰ ਬਣਾਉਣ ਦਾ ਸਫ਼ਰ ਇੰਨਾ ਸੌਖਾ ਵੀ ਨਹੀਂ ਸੀ, ਭਾਰਤ ਦੇ ਪਟਿਆਲਾ ਤੋਂ ਆਸਟ੍ਰੇਲੀਆ ਦੇ ਮੈਲਬੋਰਨ ਦੀ ਜਿੰਨੀ ਦੂਰੀ ਲੰਮੀ ਹੈ, ਉਸ ਤੋਂ ਵੀ ਜ਼ਿਆਦਾ ਲੰਬੀ ਹੈ ਆਸਟ੍ਰੇਲੀਆ 'ਚ ਬਣਾਏ ਗਏ ਪਹਿਲੇ ਮਾਂ ਕਾਲੀ ਦੇ ਮੰਦਰ ਦੇ ਸੰਘਰਸ਼ ਦੀ ਕਹਾਣੀ, ਦੇਖੋ ਵੀਡੀਓ
ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖਾਸ ਉਪਾਅ, ਹੋਵੇਗਾ ਹਰ ਮੁਸ਼ਕਿਲ ਦਾ ਹੱਲ
NEXT STORY