ਵੈੱਬ ਡੈਸਕ - ਵਾਸਤੂ ਸ਼ਾਸਤਰ ਅਨੁਸਾਰ, ਘਰ 'ਚ ਸੁਖ-ਸਮ੍ਰਿਧੀ ਅਤੇ ਮਾਂ ਲਕਸ਼ਮੀ ਦੇ ਆਗਮਨ ਲਈ ਸਿਰਫ਼ ਮੁੱਖ ਦਰਵਾਜ਼ਾ ਹੀ ਨਹੀਂ, ਸਗੋਂ ਖਿੜਕੀਆਂ ਦਾ ਸਹੀ ਦਿਸ਼ਾ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਘਰ 'ਚ ਖਿੜਕੀਆਂ ਦੀ ਦਿਸ਼ਾ ਸਹੀ ਨਹੀਂ ਹੈ, ਤਾਂ ਇਸ ਦਾ ਪਰਿਵਾਰਕ ਮੈਂਬਰਾਂ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਘਰ 'ਚ ਸਕਾਰਾਤਮਕ ਊਰਜਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਖਿੜਕੀਆਂ ਨਾਲ ਜੁੜੇ ਕੁਝ ਖਾਸ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ :-
ਖਿੜਕੀਆਂ ਦੀ ਗਿਣਤੀ
- ਵਾਸਤੂ ਅਨੁਸਾਰ ਘਰ 'ਚ ਖਿੜਕੀਆਂ ਦੀ ਗਿਣਤੀ ਹਮੇਸ਼ਾ ਜੁਫਤ ਗਿਣਤੀ 'ਚ ਹੋਣੀ ਚਾਹੀਦੀ ਹੈ, ਜਿਵੇਂ ਕਿ 2, 4, 6, ਜਾਂ 8। ਇਸ ਨਾਲ ਘਰ 'ਚ ਊਰਜਾ ਦਾ ਸੰਤੁਲਨ ਬਣਿਆ ਰਹਿੰਦਾ ਹੈ। ਭੁੱਲ ਕੇ ਵੀ ਘਰ 'ਚ ਟਾਂਕ ਗਿਣਤੀ 'ਚ ਖਿੜਕੀਆਂ ਨਹੀਂ ਰੱਖਣੀਆਂ ਚਾਹੀਦੀਆਂ।
ਸਹੀ ਦਿਸ਼ਾ ਦੀ ਚੋਣ
- ਜੇਕਰ ਘਰ 'ਚ ਦੋ ਜਾਂ ਦੋ ਤੋਂ ਵੱਧ ਖਿੜਕੀਆਂ ਹਨ, ਤਾਂ ਧਿਆਨ ਰੱਖੋ ਕਿ ਜ਼ਿਆਦਾਤਰ ਖਿੜਕੀਆਂ ਉੱਤਰ ਅਤੇ ਪੂਰਬ ਦਿਸ਼ਾ ਵੱਲ ਖੁੱਲ੍ਹਣ। ਪੂਰਬ ਸੂਰਜ ਦੀ ਦਿਸ਼ਾ ਮੰਨੀ ਜਾਂਦੀ ਹੈ ਅਤੇ ਇਸ ਦਿਸ਼ਾ ਤੋਂ ਘਰ 'ਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ। ਦੱਖਣ ਅਤੇ ਪੱਛਮ ਦਿਸ਼ਾ 'ਚ ਖਿੜਕੀਆਂ ਹੋਣਾ ਸ਼ੁਭ ਨਹੀਂ ਮੰਨਿਆ ਜਾਂਦਾ।
ਡਰਾਇੰਗ ਰੂਮ ਦੇ ਨਿਯਮ
- ਡਰਾਇੰਗ ਰੂਮ 'ਚ ਖਿੜਕੀਆਂ ਕਦੇ ਵੀ ਦੱਖਣ-ਪੱਛਮ ਦਿਸ਼ਾ 'ਚ ਨਹੀਂ ਹੋਣੀਆਂ ਚਾਹੀਦੀਆਂ।
ਟੁੱਟੀਆਂ ਖਿੜਕੀਆਂ ਤੋਂ ਬਚੋ
- ਘਰ 'ਚ ਕਦੇ ਵੀ ਕੱਚ ਦੀਆਂ ਟੁੱਟੀਆਂ ਹੋਈਆਂ ਖਿੜਕੀਆਂ ਨਹੀਂ ਰੱਖਣੀਆਂ ਚਾਹੀਦੀਆਂ। ਜੇਕਰ ਕੋਈ ਖਿੜਕੀ ਟੁੱਟੀ ਹੋਈ ਹੈ, ਤਾਂ ਉਸ ਨੂੰ ਤੁਰੰਤ ਬਦਲੋ ਕਿਉਂਕਿ ਇਹ ਨਕਾਰਾਤਮਕ ਊਰਜਾ ਅਤੇ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਇਨ੍ਹਾਂ ਵਾਸਤੂ ਨਿਯਮਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ 'ਚ ਖੁਸ਼ਹਾਲੀ ਅਤੇ ਬਰਕਤ ਲਿਆ ਸਕਦੇ ਹੋ,।
ਇਨ੍ਹਾਂ ਰਾਸ਼ੀਆਂ ਲਈ ਮਾੜਾ ਰਹੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ! ਜਾਣੋ ਬਚਾਅ ਦੇ ਤਰੀਕੇ ਤੇ ਉਪਾਅ
NEXT STORY