ਜਲੰਧਰ- ਮਾਰੂਤੀ ਸੁਜ਼ੂਕੀ ਹੁਣ ਆਪਣੀ ਫੈਮਿਲੀ ਕਾਰ ਆਰਟਿਗਾ ਦਾ ਫੇਸਲਿਫਟ ਮਾਡਲ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਕੰਪਨੀ ਨੇ ਨਵੀਂ ਜਨਰੇਸ਼ਨ ਆਰਟਿਗਾ ਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਇਸ ਗੱਡੀ ਨੂੰ ਭਾਰਤ 'ਚ ਅਗਲੇ ਸਾਲ ਆਟੋ ਐਕਸਪੋ 'ਚ ਪੇਸ਼ ਕਰ ਸਕਦੀ ਹੈ। ਨਾਲ ਹੀ ਇਸ ਗੱਡੀ ਨੂੰ ਮਿਡ 2018 'ਚ ਲਾਂਚ ਵੀ ਕੀਤਾ ਜਾ ਸਕਦਾ ਹੈ।
-ll.jpg)
ਮੌਜੂਦਾ ਆਰਟਿਗਾ ਦੀ ਕੀਮਤ 6,15,827 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਰਟਿਗਾ ਪੈਟਰੋਲ, ਡੀਜ਼ਲ, ਹਾਇ-ਬਰਿਡ ਅਤੇ CNG 'ਚ ਉਪਲੱਬਧ ਹੈ। ਲੁਕਸ ਦੇ ਮਾਮਲੇ 'ਚ ਮੌਜੂਦਾ ਮਾਡਲ ਬਹੁਤ ਜ਼ਿਆਦਾ ਸਟਾਈਲਿਸ਼ ਨਹੀਂ ਹੈ। ਪਰ ਆਪਣੇ ਸਿੰਪਲ ਲੁਕਸ ਦੀ ਵਜ੍ਹਾ ਨਾਲ ਗਾਹਕਾਂ ਨੂੰ ਪਸੰਦ ਆ ਰਹੀ ਹੈ। ਇੰਨਾ ਹੀ ਨਹੀਂ ਹਰ ਮਹੀਨੇ ਸੇਲਸ ਨੰਬਰ ਵੀ ਇਸ ਦੇ ਬਿਹਤਰ ਰਹੇ ਹਨ। ਹਾਲ ਹੀ ਕੰਪਨੀ ਨੇ ਆਰਟਿਗਾ ਲਿਮਟਿਡ ਐਡੀਸ਼ਨ 7.85 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। MPV ਸੈਗਮੇਂਟ 'ਚ ਮਾਰੂਤੀ ਦੀ ਆਰਟਿਗਾ ਇਕ ਚੰਗੀ ਗੱਡੀ ਸਾਬਤ ਹੁੰਦੀ ਹੈ ਘੱਟ ਕੀਮਤ 'ਚ ਚੰਗੇ ਫੀਚਰਸ ਦੇ ਨਾਲ ਵਧੀਆ ਪਰਫਾਰਮੈਂਸ ਵੀ ਤੁਹਾਨੂੰ ਮਿਲਦੀ ਹੈ।
ਇਸੁਜ਼ੂ, ਨਿਸਾਨ, ਸਕੋਡਾ ਤੇ ਕੇ. ਟੀ. ਐੱਮ. ਨੇ ਘਟਾਏ ਭਾਅ
NEXT STORY