ਜਲੰਧਰ- ਬਜਾਜ ਆਟੋ ਭਾਰਤ 'ਚ ਆਪਣੀ ਮਸ਼ਹੂਰ ਪਲਸਰ ਤੇ ਐਵੇਂਜਰ ਬਾਈਕ ਲਈ ਜਾਣੀ ਜਾਂਦੀ ਹੈ। ਪਰ ਇਕ ਸਮਾਂ ਸੀ ਜਦੋਂ ਇਹ ਕੰਪਨੀ ਚੇਤਕ ਸਕੂਟਰ ਲਈ ਮਸ਼ਹੂਰ ਸੀ। ਜਦ ਸਮਾਂ ਦੇ ਨਾਲ ਸਕੂਟਰ ਸੈਗਮੈਂਟ 'ਚ ਆਟੋਮੇਸ਼ਨ ਦਾ ਦੌਰ ਆਇਆ ਤੇ ਬਾਜ਼ਾਰ 'ਚ ਆਟੋਮੈਟਿਕ ਸਕੂਟਰ ਵਿਕਣ ਲੱਗੇ ਤਾਂ ਕੰਪਨੀ ਨੂੰ ਚੇਤਕ ਦਾ ਪ੍ਰੋਡਕਸ਼ਨ ਬੰਦ ਕਰਨਾ ਪਿਆ। ਪਰ ਹੁਣ ਖਬਰ ਆਈ ਹੈ ਕਿ ਬਜਾਜ਼ ਆਪਣੀ ਇਸ ਮਸ਼ਹੂਰ ਸਕੂਟਰ ਨੂੰ ਫਿਰ ਤੋਂ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਬਜਾਜ਼ ਚੇਤਕ ਨੂੰ ਅਗਲੇ ਸਾਲ 2019 'ਚ ਲਾਂਚ ਕੀਤਾ ਜਾ ਸਕਦਾ ਹੈ।
ਇੰਜਣ ਪਾਵਰ
ਜੇਕਰ ਰਿਪੋਰਟਸ ਨੂੰ ਠੀਕ ਮੰਨੀਏ ਤਾਂ ਅਪਕਮਿੰਗ ਬਜਾਜ਼ ਚੇਤਕ 'ਚ 125 ਸੀ. ਸੀ. ਏਅਰ-ਕੁਲਡ, ਸਿੰਗਲ-ਸਿਲੰਡਰ ਇੰਜਣ ਲਗਾ ਹੋਵੇਗਾ ਜੋ ਕਿ 9.5 ਬੀ. ਐੈੱਚ. ਪੀ ਦੀ ਪਾਵਰ ਪੈਦਾ ਕਰਨ 'ਚ ਸਮਰੱਥਾ ਹੋਵੇਗਾ। ਤੇ ਉਸ ਦੀ ਕੀਮਤ ਲਗਭਗ 70,000 ਹਜ਼ਾਰ ਰੁਪਏ ਦੇ ਆਲੇ ਦੁਆਲੇ ਹੋਵੇਗੀ। ਦਸ ਦਈਏ ਕਿ ਇਸ ਸਮੇਂ ਮਾਰਕੀਟ 'ਚ ਬਜਾਜ਼ ਦਾ ਕੋਈ ਵੀ ਸਕੂਟਰ ਨਹੀਂ ਹੈ ਅਤੇ ਆਪਣੀ ਇਸ ਕਲਾਸਿਕ ਦੇ ਰਾਹੀਂ ਕੰਪਨੀ ਇਸ ਸੈਗਮੈਂਟ 'ਚ ਵਾਪਸੀ ਕਰਨਾ ਚਾਹੁੰਦੀ ਹੈ। ਨਵੇਂ ਬਜਾਜ਼ ਚੇਤਕ ਨੂੰ ਰੈਟਰੋ ਸਟਾਈਲ 'ਚ ਬਣਾਇਆ ਜਾਵੇਗਾ। ਨਾਲ ਹੀ ਇਸ 'ਚ ਮਾਈਲੇਜ ਤੇ ਪਰਫਾਰਮੈਂਸ ਦੋਵਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ।
ਫੀਚਰਸ
ਨਵੇਂ ਬਜਾਜ਼ ਚੇਤਕ 'ਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਡਿਜੀਟਲ ਇੰਸਟਰੂਮੈਂਟ ਕਸਟਰ, USB ਮੋਬਾਇਲ ਚਾਰਜਿੰਗ ਪੋਰਟ, ਅਲੌਏ ਵ੍ਹੀਲ, ਜ਼ਿਆਦਾ ਸਟੋਰੇਜ ਸਪੇਸ, ਵੱਡੀ ਸੀਟ ਤੇ ਅੰਡਰਸੀਟ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ ਸਕੂਟਰ 'ਚ ABS (ਕਾਂਬੀ ਬ੍ਰੇਕਿੰਗ ਸਿਸਟਮ) ਵੀ ਲਗਾਇਆ ਜਾਵੇਗਾ। ਇਸ ਦੀ ਸੁਰੱਖਿਆ ਨੂੰ ਤੇ ਪੁਖਤਾ ਕਰਨ ਲਈ ਇਸ ਦੇ ਅਗਲੇ ਪਹੀਏ 'ਚ ਡਿਸਕ ਬ੍ਰੇਕ ਵੀ ਦਿੱਤੀ ਜਾ ਸਕਦੀ ਹੈ।

ਸਾਲ 2015 'ਚ ਬਜਾਜ਼ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਕਿਹਾ ਸੀ ਕਿ ਕੰਪਨੀ ਫਿਲਹਾਲ ਕੋਈ ਵੀ ਆਟੋਮੈਟਿਕ ਸਕੂਟਰ ਨਹੀਂ ਲਾਂਚ ਕਰਨ ਜਾ ਰਹੀ। ਕੰਪਨੀ ਦਾ ਸਾਰਾ ਫੋਕਸ ਮੋਟਰਸਾਈਕਲ ਸੈਗਮੈਂਟ ਦੇ ਗਲੋਬਲ ਮਾਰਕੀਟ 'ਤੇ ਹੈ। ਪਰ ਹੁਣ ਨਵੀਂ ਰਿਪੋਰਟ ਦੇ ਮੁਤਾਬਕ ਬਜਾਜ਼ ਆਟੋ ਆਟੋਮੈਟਿਕ ਸਕੂਟਰ ਦੇ ਸੈਗਮੈਂਟ 'ਚ ਉਤਰਨ ਲਈ ਪੂਰੀ ਤਰ੍ਹਾਂ ਤੋਂ ਤਿਆਰ ਵਿੱਖ ਰਹੀ ਹੈ। ਅਨੁਮਾਨ ਹੈ ਕਿ ਬਜਾਜ਼ ਚੇਤਕ ਦੀ ਤਰ੍ਹਾਂ ਇਹ ਆਟੋਮੈਟਿਕ ਸਕੂਟਰ ਵੀ ਓਨਾ ਹੀ ਸਫਲ ਹੋ ਸਕਦਾ ਹੈ। ਕਿਊਂਕਿ ਬਜਾਜ਼ ਚੇਤਕ ਸਕੂਟਰ ਲਈ ਇਕ ਬਰਾਂਡ ਦੇ ਰੂਪ 'ਚ ਪਹਿਲਾਂ ਤੋਂ ਹੀ ਸਥਾਪਿਤ ਹੋ ਚੁੱਕਿਆ ਹੈ।
ਇਨ੍ਹਾਂ ਨਾਲ ਹੋਵੇਗਾ ਮੁਤਾਬਲਾ
ਭਾਰਤ 'ਚ ਜਦੋਂ ਬਜਾਜ਼ ਚੇਤਕ ਨੂੰ ਲਾਂਚ ਕਰ ਦਿੱਤਾ ਜਾਵੇਗਾ ਤਾਂ ਇਹ ਸਕੂਟਰ ਹੌਂਡਾ ਐਕਟਿਵਾ ਨੂੰ ਸਖਤ ਮੁਕਾਬਲਾ ਦੇ ਸਕਦਾ ਹੈ। ਇਸ ਤੋਂ ਇਲਾਵਾ ਵੀ ਇਸ ਦਾ ਮੁਕਾਬਲਾ ਪਿਆਜਿਓ ਵੈਸਪਾ, ਅਪ੍ਰਿਲਿਆ SR150 ਤੇ ਟੀ. ਵੀ. ਐੱਸ ਐਨਟਾਰਕ ਨਾਲ ਹੋਵੇਗਾ।
ਕਰੈਸ਼ ਟੈਸਟ 'ਚ ਪਾਸ ਹੋਈ ਵੋਲਵੋ ਦੀ ਇਹ ਕਾਰ, ਮਿਲੀ 5 ਸਟਾਰ ਰੇਟਿੰਗ
NEXT STORY