ਜਲੰਧਰ- ਬਜਾਜ ਆਟੋ ਨੇ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਜਾਜ ਪਲਸਰ 150 ਨੂੰ ਡਿਊਲ ਬ੍ਰੇਕ ਦੇ ਨਾਲ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵੀਂ ਪਲਸਰ 150 'ਚ ਤੇਜ਼ ਡਿਜ਼ਾਈਨ ਅਤੇ ਨਵਾਂ ਕਲਰ ਸਕੀਮ ਵੀ ਦਿੱਤਾ ਹੈ। 2018 ਬਜਾਜ ਪਲਸਰ 150 ਟਵਿਨ ਡਿਸਕ ਵੇਰੀਐਂਟ ਦੀ ਕੀਮਤ 78,016 ਰੁਪਏ (ਐੱਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਦੱਸ ਦੱਈਏ ਕਿ ਪਲਸਰ 150 ਦੇ ਸਿੰਗਲ ਡਿਸਕ ਵੇਰੀਐਂਟ ਦੀ ਕੀਮਤ 73,626 ਰੁਪਏ (ਐੱਕਸ ਸ਼ੋਅਰੂਮ ਦਿੱਲੀ) ਹੈ।

ਨਵੀਂ ਪਲਸਰ 150 ਟਵਿਨ ਡਿਸਕ ਵੇਰੀਐਂਟ ਤਿੰਨ ਡਿਊਲ ਟੋਨ ਕਲਰ ਬਲੈਕ ਬਲੂ, ਬਲੈਕ ਰੈੱਡ ਅਤੇ ਬਲੈਕ ਕ੍ਰੋਮ 'ਚ ਉਪਲੱਬਧ ਹੈ। ਡਿਊਲ ਡਿਸਕ ਬ੍ਰੇਕ ਸੈੱਟਅਪ ਤੋਂ ਇਲਾਵਾ ਨਵੀਂ ਪਲਸਰ 150 'ਚ ਸਪਿਲਟ ਗ੍ਰੇਬ ਰੇਲਸ, ਲੰਬਾ ਵ੍ਹੀਲਬੇਸ ਅਤੇ ਰਿਅਰ 'ਚ ਚੌੜੇ ਅਤੇ ਮੋਟੇ ਟਾਇਰ ਦਿੱਤੇ ਗਏ ਹਨ। ਬਜਾਜ ਆਟੋ ਦੇ ਮੁਤਾਬਕ ਨਵੀਂ ਪਲਸਰ 150 'ਚ ਟਵਿਨ ਡਿਸਕ ਵੇਰੀਐਂਟ ਨੋਏਜ, ਵਾਈਬ੍ਰੇਸ਼ਨ ਅਤੇ ਹਾਰਸ਼ਨੇਸ (NVH) ਨੂੰ ਪਹਿਲਾਂ ਤੋਂ ਬਿਹਤਰ ਬਣਾਇਆ ਗਿਆ ਹੈ।
ਇਸ ਬਾਈਕ 'ਚ 149.5cc ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,000rpm 'ਤੇ 14.85bhp ਦੀ ਪਾਵਰ ਅਤੇ 6,500rpm 'ਤੇ 12.5Nm ਦਾ ਟਾਰਕ ਜਨਰੇਟ ਕਰਦਾ ਹੈ। ਤਿੰਨ ਨਵੇਂ ਕਲਰਸ ਸਿਰਫ ਬਜਾਜ ਪਲਸਰ 150 ਦੇ ਟਵਿਨ ਡਿਸਕ ਵੇਰੀਐਂਟ 'ਚ ਐਕਸਕਲੁਜਿਵ ਦਿੱਤੇ ਜਾ ਰਹੇ ਹਨ।
26 ਅਪ੍ਰੈਲ ਨੂੰ ਟੋਇਟਾ Etios ਨੂੰ ਟੱਕਰ ਦੇਣ ਆ ਰਹੀ ਹੈ ਫ੍ਰੀਸਟਾਇਲ
NEXT STORY