ਆਟੋ ਡੈਸਕ- Citroen C3 Sports Edition ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਨਵੇਂ ਐਡੀਸ਼ਨ 'ਚ ਮੌਜੂਦਾ ਕੀਮਤ ਤੋਂ ਲਗਭਗ 21 ਹਜ਼ਾਰ ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੈਸ਼ਕੈਮ ਅਤੇ ਵਾਇਰਲੈੱਸ ਚਾਰਜਰ ਵਰਗੀਆਂ ਆਪਸ਼ਨਲ ਅਸੈਸਰੀਜ਼ ਲਈ ਤੁਹਾਨੂੰ 15 ਹਜ਼ਾਰ ਰੁਪਏ ਵਾਧੂ ਦੇਣੇ ਪੈਣਗੇ। ਮੌਜੂਦਾ ਸਮੇਂ 'ਚ Citroen C3 ਦੀ ਐਕਸ-ਸ਼ੋਅਰੂਮ ਕੀਮਤ 6.23 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 10.19 ਲੱਖ ਰੁਪਏ ਤਕ ਜਾਂਦੀ ਹੈ। ਇਹ ਨਵਾਂ ਐਡੀਸ਼ਨ ਕਈ ਕਾਸਮੈਟਿਕ ਬਦਲਾਵਾਂ ਦੇ ਨਾਲ ਲਿਆਂਦਾ ਗਿਆ ਹੈ, ਜਿਸ ਨਾਲ ਕਾਰ ਨੂੰ ਜ਼ਿਆਦਾ ਸਪੋਰਟੀ ਲੁੱਕ ਮਿਲਦੀ ਹੈ। ਹਾਲਾਂਕਿ, ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਗੱਡੀ Maruti Wagon R, Maruti Swift, Tata Punch ਅਤੇ Nissan Magnite ਨੂੰ ਟੱਕਰ ਦੇਵੇਗੀ।
ਇੰਜਣ
Sports Edition 'ਚ ਸਿਰਫ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸਦੇ ਇੰਜਣ ਵਿੱਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਪਹਿਲਾਂ ਵਰਗਾ ਹੀ 1.2 ਲੀਟਰ ਟਰਬੋ ਪੈਟਰੋਲ ਇੰਜਣ ਹੈ, ਜੋ 108.6 bhp ਪਾਵਰ ਅਤੇ 205 ਨਿਊਟਨ ਮੀਟਰ ਟਾਰਕ ਪੈਦਾ ਕਰਦਾ ਹੈ। ਇਹ ਇੰਜਣ ਛੇ-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ।
ਖੂਬੀਆਂ
ਇਸ ਵਿੱਚ ਸਪੋਰਟੀ ਡੈਕਲਸ, ਐਂਬੀਐਂਟ ਲਾਈਟਾਂ, ਸਪੋਰਟੀ ਪੈਡਲ ਕਿੱਟ, ਕਸਟਮ ਸਪੋਰਟ ਥੀਮ ਸੀਟ ਕਵਰ, ਮੈਚਿੰਗ ਕਾਰਪੇਟ ਮੈਟ ਅਤੇ ਸੀਟ ਬੈਲਟ ਕੁਸ਼ਨ ਹਨ। ਗਾਹਕ ਵਾਧੂ ਭੁਗਤਾਨ ਕਰਕੇ ਵਾਇਰਲੈੱਸ ਚਾਰਜਰ ਅਤੇ ਡੈਸ਼ ਕੈਮ ਵੀ ਲਗਾ ਸਕਦੇ ਹਨ।
WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features
NEXT STORY