ਜਲੰਧਰ - ਨਿਸਾਨ ਦੀ ਮਲਕੀਅਤ ਵਾਲੀ ਕੰਪਨੀ ਡੈਟਸਨ ਨੇ ਆਪਣੀ ਹੈਚਬੈਕ ਕਾਰ ਰੈੱਡੀ-ਗੋ ਸਪੋਰਟ ਦੇ ਲਿਮਟਿਡ ਐਡੀਸ਼ਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਜਿਸ ਦੀ ਦਿੱਲੀ 'ਚ ਐਕਸ-ਸ਼ੋ-ਰੂਮ ਕੀਮਤ 3.49 ਲੱਖ ਰੁਪਏ ਰੱਖੀ ਗਈ ਹੈ
ਡੈਟਸਨ ਰੈੱਡੀ-ਗੋ ਸਪੋਰਟ ਦੇ ਲਾਂਚ ਦੇ ਮੌਕੇ 'ਤੇ ਓਲੰਪਿਕ ਪਦਕ ਜੇਤੂ ਸਾਕਸ਼ੀ ਮਲਿਕ ਵੀ ਮੌਜੂਦ ਸੀ ਅਤੇ ਸਾਕਸ਼ੀ ਹੀ ਇਸ ਲਿਮਟਿਡ ਐਡੀਸ਼ਨ ਕਾਰ ਦੀ ਪਹਿਲੀ ਗਾਹਕ ਵੀ ਬਣੀ। ਕਾਰ ਦੇ ਇਸ ਮਾਡਲ 'ਚ ਰੈੱਡ ਥੀਮ ਗਰਿਲ, ਬਲੈਕ ਫਿਨੀਸ਼ ਵ੍ਹੀਲ ਕਵਰ, ਰੂਫ ਸਪਵਾਇਲਰ ਅਤੇ ਸਪੋਰਟੀ ਬਲੈਕ ਇੰਟੀਰਿਅਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕਾਰ 'ਚ ਰਿਅਰ ਪਾਰਕਿੰਗ ਸੈਂਸਰ, ਰਿਮੋਟ ਕੀ-ਲੈਸ ਅਂੈਟਰੀ, ਬਲੂਟੁੱਥ ਆਡੀਓ ਸਿਸਟਮ ਸਹਿਤ ਕਈ ਫੀਚਰਸ ਦਿੱਤੇ ਗਏ ਹਨ। ਇਹ ਕਾਰ ਤਿੰਨ ਰੰਗਾਂ- ਰੂਬੀ ,ਵਾਇਟ ਅਤੇ ਗ੍ਰੇ 'ਚ ਉਪਲੱਬਧ ਹੋਵੇਗੀ।
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਕਾਰ 'ਚ 799 ਸੀ. ਸੀ 3-ਸਿਲੈਂਡਰ ਪੈਟਰੋਲ ਇੰਜਣ ਲਗਾ ਹੈ ਜੋ 53 ਬੀ. ਐੱਚ. ਪੀ ਦੀ ਪਾਵਰ ਅਤੇ 72Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਤਿਓਹਾਰਾਂ ਦੇ ਦੌਰਾਨ ਇਸ ਕਾਰ ਦੀ ਵਿਕਰੀ 'ਚ ਕਾਫੀ ਉਛਾਲ ਦੇਖਣ ਨੂੰ ਮਿਲੇਗਾ।
ਬਜਾਜ ਨੇ ਬਦਲਿਆ ਆਪਣੀ ਇਸ ਸ਼ਾਨਦਾਰ ਬਾਈਕ ਦਾ ਨਾਂ
NEXT STORY