ਜਲੰਧਰ- ਜਾਪਾਨੀ ਕਾਰ ਮੇਕਰ ਈਸੁਜ਼ੂ ਨੇ ਆਪਣੀ ਪ੍ਰੀਮੀਅਮ SUV ਕਾਰ ਐੱਮ ਯੂ ਐਕਸ (MU-X) ਵੀਰਵਾਰ ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਕਾਰ ਦਾ ਡੀਜ਼ਲ ਵੇਰਿਅੰਟ ਹੀ ਲਾਂਚ ਕੀਤਾ ਹੈ। ਜਾਣਕਾਰੀ ਮਤਾਬਕ ਸਾਹਮਣੇ ਆ ਰਹੀ ਹੈ ਕਿ ਕੰਪਨੀ ਨੇ ਇਸ 'ਚ ਕਈ ਜ਼ਬਰਦਸਤ ਫੀਚਰਸ ਦਿੱਤੇ ਹਨ।
ਸਪੈਸ਼ਲ ਫੀਚਰਸ- ਈਸੁਜ਼ੂ ਐੱਮ ਯੂ ਐਕਸ (Isuzu MU-X) ਇਕ ਸੈਵਨ ਸੀਟਰ ਐੱਸ. ਯੂ. ਵੀ ਹੈ। ਇਸ ਦੇ ਸਪੈਸ਼ਲ 'ਚ 17 ਇੰਚ ਡਾਇਮੰਡ ਕੱਟ ਅਲੌਏ, ਪ੍ਰੋਜੈਕਟਰ LED DRLs ਹੈੱਡਲੈਂਪਸ ਹੋਣਗੇ। ਇੰਟੀਰਿਅਰਸ ਚ ਆਟੋਮੈਟਿਕ ਕਲਾਇਮੇਟ ਕੰਟਰੋਲ, 7 ਇੰਚ ਟੱਚਸਕ੍ਰੀਨ ਇੰਫੋਟੇਂਮੇਂਟ ਸਿਸਟਮ ਹੋਵੇਗਾ ਜਿਸ 'ਚ USB,AUX, ਰੇਡੀਓ ਅਤੇ ਬਲੂਟੁੱਥ ਜਿਹੇ ਕਈ ਕੁਨੈੱਕਟੀਵਿਟੀ ਫੀਚਰਸ ਹੋਣਗੇ। ਇਸ ਤੋਂ ਇਲਾਵਾ 10 ਸਪੀਕਰ ਸਿਸਟਮ ਦਾ ਲਾਈਵ ਸਰਾਊਂਡ ਸਿਸਟਮ ਹੋਵੇਗਾ।
ਇੰਜਨ ਪਾਵਰ - ਈਸੁਜ਼ੂ ਐੱਮ. ਯੂ-ਐਕਸ ਦੇ ਨਵੇਂ ਵੇਰਿਅੰਟ 'ਚ 3.0-ਲਿਟਰ ਦਾ ਡੀਜ਼ਲ ਇੰਜਣ ਹੋਵੇਗਾ ਜੋ 174 hp ਦੀ ਤਾਕਤ ਅਤੇ 380 Nm ਦਾ ਟਾਰਕ ਦੇਵੇਗਾ। ਉਥੇ ਹੀ ਇਹ ਇੰਜਣ ਟਰਬੋਚਾਰਜ ਹੋਵੇਗਾ ਇਸ 'ਚ 5 ਸਪੀਡ ਮੈਨੂਅਲਸ ਟਰਾਂਸਮਿਸ਼ਨ ਹੋਵੇਗਾ। ਇਸ ਤੋਂ ਇਲਾਵਾ ਕਾਰ 'ਚ ਆਲ ਵ੍ਹੀਲ ਡਰਾਇਵ ਫੀਚਰ ਵੀ ਹੋਵੇਗਾ। ਉਥੇ ਹੀ ਮਾਇਲੇਜ ਦੀ ਗੱਲ ਕਰੀਏ ਤਾਂ ਕੰਪਨੀ ਦੇ ਮੁਤਾਬਕ MU-X 13.2 kmpl ਦੀ ਮਾਇਲੇਜ ਦੇਵੇਗੀ।
ਸੇਫਟੀ ਫੀਚਰਸ - ਇਸ 'ਚ ਡਿਊਲ ਏਅਰਬੈਗਸ ਅਤੇ AbS ਐਂਟੀ-ਲਾਕ ਬਰੇਕਿੰਗ ਸਿਸਟਮ ਬਰੇਕਸ ਹੋਣਗੀਆਂ। ਇਸ ਤੋਂ ਇਲਾਵਾ ਇਸ 'ਚ 524, ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ, ਟਰੈਕਸ਼ਨ ਕੰਟਰੋਲ, ਹਿੱਲ ਸਟਾਰਟ ਅਸਿਸਟ ਜਿਵੇਂ ਕਈ ਸਪੈਸ਼ਲ ਫੀਚਰਸ ਵੀ ਹੋਣਗੇ। ਨਾਲ ਹੀ ਐਂਟੀ-ਥੈਫਟ ਅਤੇ ਰਿਵਰਸ ਪਾਰਕਿੰਗ 'ਚ ਮਦਦ ਕਰਨ ਵਾਲਾ ਬੈਕ ਕੈਮਰਾ ਅਤੇ ਸੈਂਸਰਸ ਹੋਣਗੇ।
ਕੀਮਤ- ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 23 ਲੱਖ ਤੋਂ ਲੈ ਕੇ 25 ਲੱਖ ਦੇ ਵਿਚਕਾਰ ਹੈ। ਬੇਸ ਵੇਰਿਏੰਟ ਦੀ ਕੀਮਤ 23.99 ਲੱਖ ਰੁਪਏ ਹੋਵੇਗੀ। ਉਥੇ ਹੀ ਆਲ ਵ੍ਹੀਲ ਡਰਾਈਵ (4X4) ਵੇਰਿਅੰਟ ਦੀ ਕੀਮਤ 25.99 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੋਵੇਗੀ। ਇਸ ਐੱਸ ਯੂ ਵੀ ਦਾ ਮੁਕਾਬਲਾ toyota fortuner ਅਤੇ honda W-RV ਵਰਗੀਆਂ ਕਾਰਾਂ ਨਾਲ ਹੋਵੇਗਾ।
ਟਾਟਾ ਮੋਟਰਸ ਦੀ ਕੌਮਾਂਤਰੀ ਵਿਕਰੀ 9 ਫੀਸਦੀ ਘਟੀ
NEXT STORY