ਜਲੰਧਰ- ਕੌਮਾਂਤਰੀ ਬਾਜ਼ਾਰ 'ਚ ਟਾਟਾ ਮੋਟਰਸ ਗਰੁੱਪ ਦੇ ਜੈਗੁਆਰ ਲੈਂਡ ਰੋਵਰ ਸਮੇਤ ਸਾਰੇ ਵਾਹਨਾਂ ਦੀ ਵਿਕਰੀ ਬੀਤੇ ਅਪ੍ਰੈਲ 'ਚ 9 ਫੀਸਦੀ ਘੱਟ ਕੇ 73,691 ਇਕਾਈ ਰਹਿ ਗਈ। ਕੰਪਨੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2016 ਦੇ ਮੁਕਾਬਲੇ ਟਾਟਾ ਮੋਟਰਸ ਦੇ ਸਾਰੇ ਵਪਾਰਕ ਵਾਹਨਾਂ ਤੇ ਟਾਟਾ ਦਾ ਈਵੂ ਰੇਂਜ ਦੀ ਵਿਕਰੀ ਅਪ੍ਰੈਲ 2017 'ਚ 36 ਫੀਸਦੀ ਘੱਟ ਕੇ 18,844 ਇਕਾਈ ਹੋ ਗਈ। ਉਥੇ ਯਾਤਰੀ ਵਾਹਨਾਂ ਦੀ ਵਿਕਰੀ ਵੀ 6 ਫੀਸਦੀ ਘੱਟ ਕੇ 54,847 ਇਕਾਈ ਰਹਿ ਗਈ। ਕੌਮਾਂਤਰੀ ਬਾਜ਼ਾਰ 'ਚ ਜੈਗੁਆਰ ਲੈਂਡ ਰੋਵਰ ਦੀ ਕੁਲ ਥੋਕ ਵਿਕਰੀ 41,923 ਵਾਹਨ ਰਹੀ। ਜੈਗੁਆਰ ਦੀ ਥੋਕ ਵਿਕਰੀ 12,608 ਵਾਹਨ ਤੇ ਲੈਂਡ ਰੋਵਰ ਦੀ 29,315 ਇਕਾਈ ਰਹੀ।
ਬਿਨਾਂ ਏਅਰਬੈਗ ਵਾਲੀ Duster ਟੱਕਰ ਪ੍ਰੀਖਣ 'ਚ ਫੇਲ, ਮਿਲੀ ਜ਼ੀਰੋ ਸਟਾਰ ਰੇਟਿੰਗ
NEXT STORY