ਜਲੰਧਰ - ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਜੈਗੁਆਰ ਨੇ ਕੰਫਰਮ ਕੀਤਾ ਹੈ ਕਿ ਨਵੀਂ ਜਨਰੇਸ਼ਨ XJ ਸੇਡਾਨ ਫੁੱਲ ਇਲੈਕਟ੍ਰਿਕ ਹੋਵੇਗੀ ਅਤੇ ਕੰਪਨੀ ਇਸ ਨੂੰ 2018 ਦੇ ਅਖਿਰ ਤਕ ਜਾਂ 2019 ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੀ ਇਸ ਕਾਰ ਦਾ ਮੁਕਾਬਲਾ ਟੈਸਲਾ ਮਾਡਲ ਐੈੱਸ ਵਰਗੀ ਇਲੈਕਟ੍ਰਿਕ ਕਾਰਾਂ ਤੋਂ ਹੋਵੇਗਾ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਇਲੈਕਟ੍ਰਿਕ ਕਾਰਾਂ 'ਚ ਕੰਪਨੀ ਦੀ ਸਭ ਤੋਂ ਮਹਿੰਗੀ ਕਾਰ ਵੀ ਹੋ ਸਕਦੀ ਹੈ।
ਜੈਗੁਆਰ ਨੇ ਇਸ ਸ਼ਾਨਦਾਰ ਲਗਜ਼ਰੀ ਸੇਡਾਨ 'ਚ ਸਿਰਫ ਇਲੈਕਟ੍ਰਿਕ ਮੋਟਰ ਹੀ ਨਹੀਂ ਲਗਾਈ ਹੈ, ਸਗੋਂ ਕਾਰ 'ਚ ਕਈ ਸਾਰੇ ਕਾਸਮੈਟਿਕ ਅਪਡੇਟਸ ਵੀ ਕੀਤੇ ਹਨ। ਕੰਪਨੀ ਦੀ ਇਸ ਡਿਜ਼ਾਇਨ ਲੈਂਗਵੇਜ ਨੂੰ ਜੈਗੁਆਰ ਦੀ ਆਉਣ ਵਾਲੀ ਇਲੈਕਟ੍ਰਿਕ ਕਾਰਾਂ 'ਚ ਵੇਖਿਆ ਜਾਣ ਵਾਲਾ ਹੈ। ਨਵੀਂ ਜਨਰੇਸ਼ਨ ਜੈਗੁਆਰ XJ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ ਨਹੀਂ ਹੋਵੇਗੀ, ਇਸ ਸਾਲ ਹੀ ਜੈਗੁਆਰ ਆਈ-ਪੇਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਦੱਸ ਦਈਏ ਕਿ ਨਵੀਂ ਜਨਰੇਸ਼ਨ XJ ਨੂੰ ਇਲੈਕਟ੍ਰਿਕ ਬਣਾਉਣ ਦੇ ਨਾਲ ਹੀ ਕੰਪਨੀ ਦੀ ਇੱਛਾ ਹੈ ਕਿ ਉਹ ਮਰਸਡੀਜ਼-ਬੈਂਜ਼ S-ਕਲਾਸ, BMW 7 ਸੀਰੀਜ਼, ਲੈਕਸਸ LS ਅਤੇ ਆਡੀ 18 ਵਰਗੀ ਕਾਰਾਂ ਤੋਂ ਅੱਗੇ ਵੱਧਣ ਦੀ ਹੈ। ਜਿੱਥੇ ਮਰਸਡੀਜ਼-ਬੈਂਜ਼, BMW ਅਤੇ ਲੈਕਸਸ ਵਰਗੀਆਂ ਕਾਰਾਂ ਆਪਣੇ ਮਾਡਲ 'ਚ ਹਾਈ-ਬਰਿਡ ਸਿਸਟਮ ਉਪਲੱਬਧ ਕਰਾ ਰਹੀ ਹੈ, ਉਥੇ ਹੀ ਆਡੀ ਜਲਦ ਹੀ ਬਾਜ਼ਾਰ 'ਚ ਆਪਣੀ ਇਲੈਕਟ੍ਰਿਕ ਕਾਰ 18 ਈ-ਟਰਾਨ ਉਤਾਰਣ ਵਾਲੀ ਹੈ।
ਹੀਰੋ ਮੋਟੋਕਾਰਪ ਆਟੋ ਐਕਸਪੋ 2018 'ਚ ਪੇਸ਼ ਕਰੇਗੀ ਆਪਣੀ ਸਭ ਤੋਂ ਦਮਦਾਰ ਬਾਈਕ
NEXT STORY