ਜਲੰਧਰ - ਮੋਟਰਸਾਈਕਿਲ ਨਿਰਮਾਤਾ ਕੰਪਨੀ KTM ਨੇ ਜਲਦ ਹੀ ਆਪਣੀ ਨਵੀਂ RC 390 R ਬਾਈਕ ਨੂੰ ਲਾਂਚ ਕਰੇਗੀ। ਇਸ ਨਵੀਂ ਬਾਈਕ 'ਚ ਫੁਲੀ ਅਜਸਟਬਲ ਸਸਪੈਂਸ਼ਨ, ਫੋਲਡਿੰਗ ਬ੍ਰੇਕ ਅਤੇ ਕਲੱਚ ਲਿਵਰਸ ਜਿਹੇ ਫੀਚਰਸ ਸ਼ਾਮਿਲ ਹੋਣਗੇ। ਜੇਕਰ ਤੁਸੀਂ ਨਵੀਂ RC 390 R ਨੂੰ ਟ੍ਰੈਕ 'ਤੇ ਰੇਸਿੰਗ 'ਚ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਤੁਹਾਨੂੰ ਪ੍ਰਾਪਰ ਕਿਟ ਦੇਵੇਗੀ, ਜਿਸ ਦੀ ਕੀਮਤ ਤੁਹਾਨੂੰ ਅਲੱਗ ਤੋਂ ਦੇਣੀ ਹੋਵੇਗੀ, ਜਦਕਿ ਭਾਰਤ 'ਚ ਇਸ ਬਾਈਕ ਦੀ ਲਾਚਿੰਗ ਨੂੰ ਲੈ ਕੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕੇ. ਟੀ. ਐੱਮ. ਦੁਨੀਆਭਰ 'ਚ ਇਸ ਬਾਈਕ ਦਾ ਲੈਵਲ 500 ਯੂਨਿਟਸ ਹੀ ਬਣਾਵੇਗੀ। ਨਵੀਂ KTM RC 390 R ਦੀ ਕੀਮਤ ਭਾਰਤੀ ਕਰੰਸੀ ਦੇ ਹਿਸਾਬ ਨਾਲ ਤਕਰੀਬਨ 7.65 ਲੱਖ ਰੁਪਏ ਹੋਵੇਗੀ, ਜਦਕਿ SSP300 ਰੇਸ ਕਿਟ ਦੀ ਕੀਮਤ ਲਗਭਗ 9.91 ਲੱਖ ਰੁਪਏ ਹੋਵੇਗੀ।

ਦੱਸ ਦੱਈਏ ਕਿ ਕੰਪਨੀ ਰਾਹੀਂ ਦਿੱਤੀ ਜਾ ਰਹੀ SSP300 ਰੇਸ ਕਿਟ 'ਚ ਤੁਹਾਨੂੰ 230 ਪਾਰਟਸ ਮਿਲਣਗੇ, ਜੋ ਕਿ ਰੇਸਿੰਗ ਮਸ਼ੀਨ ਨੂੰ ਰੇਸਿੰਗ ਲਈ ਪੂਰੀ ਤਰ੍ਹਾਂ ਨਾਲ ਤਿਆਰ ਕਰ ਦੇਣਗੇ। ਇਸ ਤੋਂ ਇਲਾਵਾ ਹਰ ਸਾਲ ਕੇ. ਟੀ. ਐੱਮ. ਹਰ ਸਾਲ 50 ਰੇਸਿੰਗ ਕਿਟਸ ਬਣਾਵੇਗੀ, ਜੋ ਕਿ ਰੇਗੂਲਰ ਆਰਸੀ 390 ਬਾਈਕ 'ਤੇ ਵੀ ਫਿੱਟ ਕੀਤੀ ਜਾ ਸਕੇਗੀ।
Mercedes 2 ਫਰਵਰੀ ਨੂੰ ਪੇਸ਼ ਕਰੇਗੀ ਆਪਣੀ ਐਂਟਰੀ ਲੈਵਲ ਏ-ਕਲਾਸ ਕਾਰ
NEXT STORY