ਜਲੰਧਰ- ਭਾਰਤ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੀ KUV100 NXT ਕਾਰ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਨਵੀਂ ਕਾਰ ਨੂੰ ਚਾਰ ਵੇਰੀਐਂਟਸ 'ਚ ਪੇਸ਼ ਕੀਤਾ ਹੈ ਜੋ ਕਿ ਕੇ2, ਕੇ4, ਕੇ6 ਅਤੇ ਕੇ8 ਹੈ। ਇਸ ਕਾਰ ਦੀ ਸ਼ੁਰੂਆਤੀ ਮਾਡਲ ਦੀ ਐਕਸਸ਼ੋਰੂਮ ਕੀਮਤ 4.39 ਲੱਖ ਰੁਪਏ ਹੈ ਅਤੇ ਉਥੇ ਹੀ ਇਸ ਦੇ ਟਾਪ ਮਾਡਲ ਕੇ8 ਦੀ ਕੀਮਤ 7.33 ਲੱਖ ਰੁਪਏ ਰੱਖੀ ਹੈ।
ਇੰਜਣ
ਕੰਪਨੀ ਨੇ KUV100 NXT 'ਚ 1.2-ਲਿਟਰ ਇੰਜਣ ਲਗਾਇਆ ਹੈ ਜੋ ਪੈਟਰੋਲ ਅਤੇ ਡੀਜ਼ਲ ਦੋਨੋਂ ਇੰਜਣ ਆਪਸ਼ਨਸ 'ਚ ਉਪਲੱਬਧ ਹੈ. ਕਾਰ ਦਾ ਪੈਟਰੋਲ ਇੰਜਣ 5500 ਆਰ. ਪੀ. ਐੱਮ 'ਤੇ 82 ਬੀ. ਐੱਚ. ਪੀ ਪਾਵਰ ਅਤੇ 3500 ਆਰ. ਪੀ. ਐੈੱਮ 'ਤੇ 115 ਐੱਨ. ਐੈੱਮ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ ਨੂੰ 5-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਹੈ। ਡੀਜ਼ਲ ਵੇਰੀਐਂਟ ਚ 1.2-ਲਿਟਰ ਦਾ ਇੰਜਣ ਲਗਾ ਹੈ ਜੋ 77 ਬੀ. ਐੱਚ. ਪੀ ਪਾਵਰ ਅਤੇ 190 ਐੱਨ. ਐੱਮ ਟਾਰਕ ਜਨਰੇਟ ਕਰਦਾ ਹੈ।
ਸੇਫਟੀ ਫੀਚਰਸ
ਕੰਪਨੀ ਨੇ ਆਪਣੀ ਨਵੀਂ ਕਾਰ 'ਚ ਸੁਰੱਖਿਆ ਲਈ ਡਿਊਲ ਏਅਰਬੈਗਸ ਅਤੇ ਸਟੈਂਡਰਡ ਏ. ਬੀ. ਐੱਸ ਦਿੱਤਾ ਗਿਆ ਹੈ। ਉਹੀ ਇਸ ਤੋਂ ਇਲਾਵਾ ਮਹਿੰਦਰਾ ਇਸ ਕਾਰ 'ਚ 5 ਸਾਲ ਦੀ ਐਕਸਟੇਂਡਡ ਵਾਰੰਟੀ ਵੀ ਉਪਲੱਬਧ ਕਰਾ ਰਹੀ ਹੈ।
ਡਿਜ਼ਾਇਨ
ਇਸ ਕਾਰ 'ਚ ਨਵੀਂ ਗਰਿਲ ਦੇ ਨਾਲ ਬਦਲੇ ਹੋਏ ਨਵੇਂ ਫਰੰਟ ਬੰਪਰ, ਨਵੇਂ ਡਾਇਮੰਡ ਕੱਟ ਅਲੌਏ ਵ੍ਹੀਲਸ, ਐੱਲ. ਈ. ਡੀ ਡੀ. ਆਰ. ਐੱਲ ਦੇ ਨਾਲ ਡਿਊਲ ਚੇਂਬਰ ਹੈਂਡਲੈਂਪਸ, ਡਿਊਲ ਬੈਰਲ ਕਲਿਅਰ ਲੈਂਸ ਟੇਲਲੈਂਪਸ, ਨਵਾਂ ਟੇਲਗੇਟ, ਨਵੇਂ ਇਲੈਕਟ੍ਰਿਕ ਫੋਲਡੇਬਲ ਓ. ਵੀ. ਆਰ. ਐੱਮ ਦਿੱਤਾ ਗਿਆ ਹੈ।
ਆਧੁਨਿਕ ਤਕਨੀਕ
ਮਹਿੰਦਰਾ ਨੇ ਇਸ ਨਵੀਂ ਕਾਰ 'ਚ ਜੀ. ਪੀ. ਐੱਸ ਨੈਵੀਗੇਸ਼ਨ, ਰਿਵਰਸ ਪਾਰਕਿੰਗ ਅਸਿਸਟ, ਬਲਿਊਸੇਂਸ ਮੋਬਾਇਲ ਐਪ, ਇਲੈਕਟ੍ਰਿਕ ਟੇਂਪਰੇਚਰ ਕੰਟਰੋਲ, ਇਲੈਕਟ੍ਰਿਕ ਆਪਰੇਟਡ ਟੇਲਗੇਟ, ਮਾਇਕ੍ਰੋ ਹਾਈ-ਬਰਿਡ ਟੈਕਨਾਲੌਜੀ ਦੇ ਨਾਲ ਈਕੋ ਅਤੇ ਪਾਵਰ ਮੋਡ ਦਿੱਤਾ ਹੈ।
Honda ਨੇ ਭਾਰਤ 'ਚ ਲਾਂਚ ਕੀਤਾ 2017 ਮਾਡਲ CBR650F
NEXT STORY