ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਾਹਨ ਕੰਪਨੀ ਓਲਾ ਇਲੈਕਟ੍ਰਿਕ ਦੇ 'ਮਹੂਰਤ ਮਹਾਉਤਸਵ' 'ਚ ਗਾਹਕਾਂ ਦਾ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਕੰਪਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਕਰੀ ਸ਼ੁਰੂ ਹੋਣ ਦੇ ਸਿਰਫ਼ 5 ਮਿੰਟਾਂ ਅੰਦਰ ਹੀ ਉਸ ਦੇ ਸਾਰੇ ਵਾਹਨ ਵਿਕ ਗਏ। ਕੰਪਨੀ ਨੇ ਦੱਸਿਆ ਕਿ ਇਹ ਭਾਰੀ ਮੰਗ ਓਲਾ ਵਲੋਂ ਹਾਲ ਹੀ 'ਚ ਸ਼ੁਰੂ ਕੀਤੇ ਗਏ ਉਤਸਵ ਮੁਹਿੰਮ ਕਾਰਨ ਆਈ ਹੈ। ਓਲਾ ਇਲੈਕਟ੍ਰਿਕ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਐੱਸ1 ਸਕੂਟਰ ਤੇ ਰੋਡਸਟਰਐਕਸ ਮੋਟਰਸਾਈਕਲ ਲਈ 49,999 ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਹੁਣ ਤੱਕ ਦੀਆਂ ਸਭ ਤੋਂ ਕਿਫ਼ਾਇਤੀ ਕੀਮਤਾਂ ਪੇਸ਼ ਕੀਤੀਆਂ ਹਨ।
ਓਲਾ ਨੇ ਇਕ ਬੁਲਾਰੇ ਨੇ ਕਿਹਾ,''ਓਲਾ ਮਹੂਰਤ ਮਹਾਉਤਸਵ ਨੇ ਭਾਰਤੀਆਂ ਦੇ ਦਿਲਾਂ ਨੂੰ ਛੂਹ ਲਿਆ ਹੈ। ਪਹਿਲੇ ਦਿਨ ਹੀ 5 ਮਿੰਟਾਂ 'ਚ ਸਾਰੇ ਵਾਹਨਾਂ ਦਾ ਵਿਕ ਜਾਣਾ ਸਾਡੇ ਮਿਸ਼ਨ ਦੀ ਤਾਕਤ ਨੂੰ ਦਿਖਾਉਂਦਾ ਹੈ, ਜਿਸ ਦਾ ਮਕਸਦ ਹਰ ਭਾਰਤੀ ਘਰ ਤੱਕ ਇਲੈਕਟ੍ਰਿਕ ਵਾਹਨ ਪਹੁੰਚਾਉਣਾ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਅਸੀਂ ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਭਾਰਤੀਆਂ ਨੂੰ ਇਸ ਇਲੈਕਟ੍ਰਿਕ ਕ੍ਰਾਂਤੀ 'ਚ ਸ਼ਾਮਲ ਹੁੰਦੇ ਹੋਏ ਦੇਖਣ ਲਈ ਉਤਸ਼ਾਹਤ ਹਾਂ।'' ਓਲਾ ਦਾ ਇਹ 'ਮਹੂਰਤ ਮਹਾਉਤਸਵ' ਇਕ ਅਕਤੂਬਰ ਤੱਕ ਜਾਰੀ ਰਹੇਗਾ, ਜਿਸ 'ਚ ਹਰ ਦਿਨ ਵਿਸ਼ੇਸ਼ ਮਹੂਰਤ ਸਮੇਂ 'ਤੇ ਸੀਮਿਤ ਗਿਣਤੀ 'ਚ ਵਾਹਨ ਉਪਲੱਬਧ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਚ-ਸਮਰੱਥਾ ਵਾਲੇ ਆਪਟੀਕਲ ਨੈੱਟਵਰਕ ਬਣਾਉਣ ਲਈ Nokia ਤੇ Microscan ਵਿਚਾਲੇ ਸਮਝੌਤਾ
NEXT STORY