ਜਲੰਧਰ-ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਜੀ. ਐੱਸ. ਟੀ. ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਲਈ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 3 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਕੰਪਨੀ ਨੇ ਅੱਜ ਜਾਰੀ ਬਿਆਨ 'ਚ ਕਿਹਾ ਕਿ ਉਸ ਨੇ ਜੀ. ਐੱਸ. ਟੀ. ਦਰਾਂ ਦਾ ਪੂਰਾ ਲਾਭ ਆਪਣੇ ਗਾਹਕਾਂ ਨੂੰ ਟਰਾਂਸਫਰ ਕਰ ਦਿੱਤਾ ਹੈ। ਐੱਮ. ਐੱਸ. ਆਈ. ਨੇ ਆਪਣੇ ਬਿਆਨ 'ਚ ਕਿਹਾ ਕਿ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਸ਼ੋਅਰੂਮ ਕੀਮਤਾਂ 3 ਫੀਸਦੀ ਤੱਕ ਘੱਟ ਹੋ ਗਈਆਂ ਹਨ। ਜੀ. ਐੱਸ. ਟੀ. ਤੋਂ ਪਹਿਲਾਂ ਲਾਗੂ ਵੈਟ ਦਰਾਂ ਅਨੁਸਾਰ ਵੱਖ-ਵੱਖ ਥਾਵਾਂ 'ਤੇ ਇਸ ਕਟੌਤੀ ਦੀ ਦਰ ਵੱਖ-ਵੱਖ ਸੀ। ਹਾਲਾਂਕਿ ਕੰਪਨੀ ਨੇ ਸਮਾਰਟ ਹਾਈਬ੍ਰਿਡ ਟੈਕਨਾਲੋਜੀ ਵਾਲੀ ਸਿਆਜ਼ ਅਤੇ ਅਰਟਿਗਾ ਮਾਡਲ ਦੇ ਡੀਜ਼ਲ ਐਡੀਸ਼ਨ ਦੀਆਂ ਕਾਰਾਂ ਦੀਆਂ ਕੀਮਤਾਂ 'ਚ 1 ਲੱਖ ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੈ ਕਿਉਂਕਿ ਜੀ. ਐੱਸ. ਟੀ. ਢਾਂਚੇ ਦੇ ਤਹਿਤ ਉਸ ਨੂੰ ਹਲਕੇ ਹਾਈਬ੍ਰਿਡ ਵਾਹਨਾਂ 'ਤੇ ਮਿਲਣ ਵਾਲੀ ਕਰ ਰਿਆਇਤ ਖਤਮ ਹੋ ਗਈ ਹੈ।
ਹਾਲਾਂਕਿ ਮਾਰੂਤੀ ਦੀ ਵਧੇ ਹੋਏ ਮਾਡਲਾਂ ਦੀਆਂ ਕੀਮਤਾਂ ਹਰੇਕ ਸੂਬੇ 'ਚ ਵੱਖ-ਵੱਖ ਹੋਣਗੀਆਂ। ਇਸ 'ਚ ਕਿਹਾ ਗਿਆ ਹੈ ਕਿ ਕਰਜ਼ੇ ਜੋਖਿਮ ਦੇ ਦਬਾਅ ਪ੍ਰੀਖਣ ਤੋਂ ਸੰਕੇਤ ਮਿਲਦਾ ਹੈ ਕਿ ਮਾਰਚ 2018 ਤੱਕ ਸਾਰੇ ਵਣਜ ਬੈਂਕਾਂ ਦਾ ਔਸਤ ਜੀ. ਐੱਨ. ਪੀ. ਏ. ਅਨੁਪਾਤ 9.6 ਫੀਸਦੀ ਤੋਂ ਵਧ ਕੇ 10.2 ਫੀਸਦੀ ਹੋ ਜਾਵੇਗਾ।
ਜੇ. ਐੱਲ. ਆਰ. ਨੇ ਕਾਰਾਂ ਦੇ ਰੇਟ ਔਸਤਨ 7 ਫੀਸਦੀ ਘਟਾਏ
ਟਾਟਾ ਮੋਟਰਸ ਸਮੂਹ ਦੀ ਕੰਪਨੀ ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਨੇ ਭਾਰਤ 'ਚ ਵਿਕ ਰਹੀਆਂ ਆਪਣੀਆਂ ਸਾਰੀਆਂ ਕਾਰਾਂ ਦੇ ਰੇਟਾਂ 'ਚ ਘਾਟ ਦਾ ਅੱਜ ਐੈਲਾਨ ਕੀਤਾ। ਵਸਤੂ ਅਤੇ ਸੇਵਾ ਕਰ ਨਾਲ ਲਾਗਤ 'ਚ ਕਮੀ ਦਾ ਫਾਇਦਾ ਗਾਹਕਾਂ ਤੱਕ ਪਹੁੰਚਾਉਣ ਲਈ ਕੀਤੀ ਗਈ ਕੀਮਤ ਕਟੌਤੀ ਔਸਤਨ 7 ਫੀਸਦੀ ਹੈ। ਜੇ. ਐੱਲ. ਆਰ. ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰੋਹਿਤ ਸੂਰੀ ਨੇ ਕਿਹਾ ਕਿ ਉਹ ਨਵੀਂ ਵਸਤੂ ਅਤੇ ਸੇਵਾ ਕਰ ਪ੍ਰਣਾਲੀ (ਜੀ. ਐੱਸ. ਟੀ.) ਲਈ ਪੂਰੀ ਤਰ੍ਹਾਂ ਤਿਆਰ ਹਨ। ਦੇਸ਼ 'ਚ ਕੰਪਨੀ ਦੇ ਸਾਰੇ 2500 ਸ਼ੋਅਰੂਮਾਂ 'ਤੇ ਗਾਹਕਾਂ ਨੂੰ ਤਤਕਾਲ ਪ੍ਰਭਾਵ ਨਾਲ ਨਵੀਂ ਘਟੀ ਹੋਈ ਦਰ 'ਤੇ ਵਾਹਨ ਦਿੱਤੇ ਜਾਣਗੇ।
GST ਤੋਂ ਬਾਅਦ ਇਹ ਹਨ ਟੂ-ਵ੍ਹੀਲਰਸ ਦੀਆਂ ਨਵੀਆਂ ਕੀਮਤਾਂ
NEXT STORY