ਜਲੰਧਰ— ਮਾਰੂਤੀ ਸੁਜ਼ੂਕੀ ਨੇ ਅਰਟਿਗਾ ਲਾਈਨਅਪ 'ਚ ਨਵਾਂ ਮਾਡਲ ਲਾਂਚ ਕੀਤਾ ਹੈ। ਮਿਡ ਵੀ ਟ੍ਰਿਮ 'ਤੇ ਬੇਸਡ ਇਹ ਇਕ ਲਿਮਟਿਡ ਐਡੀਸ਼ਨ ਮਾਡਲ ਹੈ। ਇਹ ਪੈਟਰੋਲ ਅਤੇ ਡੀਜ਼ਲ, ਦੋਵਾਂ ਇੰਜਣ ਆਪਸ਼ੰਸ ਦੇ ਨਾਲ ਉਪਲੱਬਧ ਹੈ। ਹਾਲਾਂਕਿ ਪੁਰਾਣੇ ਮਾਡਲ ਦੇ ਮੁਕਾਬਲੇ ਇਸ ਵਿਚ ਕੁਝ ਕਾਸਮੈਟਿਕ ਅਪਡੇਟਸ ਦਿੱਤੇ ਗਏ ਹਨ। ਨਵੀਂ ਦਿੱਲੀ 'ਚ ਇਸ ਦੇ ਪੈਟਰੋਲ ਵਰਜ਼ਨ ਦੀ ਐਕਸ-ਸ਼ੋਅਰੂਮ ਕੀਮਤ 7.80 ਲੱਖ ਰੁਪਏ ਅਤੇ ਡੀਜ਼ਲ ਵਰਜ਼ਨ ਦੀ ਕੀਮਤ 9.71 ਲੱਖ ਰੁਪਏ ਹੈ। ਕੀਮਤ ਦੇ ਲਿਹਾਜ ਨਲ ਦੇਖੀਏ ਤਾਂ ਲਿਮਟਿਡ ਐਡੀਸ਼ਨ ਵੀ ਟ੍ਰਿਮ ਦੇ ਸਟੈਂਡਰਡ ਮਾਡਲ ਦੇ ਮੁਕਾਬਲੇ 13,000 ਤੋਂ 14,000 ਰੁਪਏ ਤਕ ਮਹਿੰਗਾ ਹੈ।
ਅਰਟਿਗਾ ਦਾ ਇਹ ਲਿਮਟਿਡ ਐਡੀਸ਼ਨ ਮਾਡਲ ਤਿੰਨ ਨਵੀਆਂ ਪੇਂਟ ਸਕੀਮਸ 'ਚ ਉਪਲੱਬਧ ਹੋਵੇਗਾ। ਇਹ ਰੰਗ 5xquisite Maroon, Silky Grey ਅਤੇ Superior White ਹਨ। ਫਾਗ ਲੈਂਪਸ 'ਤੇ ਕ੍ਰੋਮ ਫਿਨਿਸ਼ ਵੀ ਦੇਖਣ ਨੂੰ ਮਿਲੇਗਾ। ਸਾਈਡ ਮੋਡਲਿੰਗ, ਅਲੌਏ ਵ੍ਹੀਲਸ, ਰਿਅਰ ਸਪਾਇਲਰ 'ਤੇ ਕ੍ਰੋਮ ਦੇ ਨਾਲ ਹੀ ਇਸ ਵਿਚ ਲਿਮਟਿਡ ਐਡੀਸ਼ਨ ਦੇ ਬੈਜੇਜ਼ ਵੀ ਦੇਖਣ ਨੂੰ ਮਿਲਣਗੇ।
ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਲਿਮਟਿਡ ਐਡੀਸ਼ਨ 'ਚ ਨਵੇਂ ਡਾਰਕ ਰੈੱਡ ਸੀਟ ਕਵਰਸ ਹਨ ਜੋ ਕਿ ਵਾਈਟ ਕਲਰ ਬਾਰਡਰਸ ਦੇ ਨਾਲ ਆਉਂਦੇ ਹਨ। ਇਸ ਦੇ ਨਾਲ ਹੀ ਇਸ ਵਿਚ ਫਾਕਸ ਵੁੱਡ ਸੈਂਟਰ ਕੰਸੋਲ 'ਤੇ ਦੇਖਣ ਨੂੰ ਮਿਲੇਗਾ। ਇਸ ਵਿਚ ਡਿਊਲ ਟੋਨ ਸਟੀਅਰਿੰਗ ਕਵਰ, ਫਰੰਟ ਸੈਂਟਰ ਆਰਮਰੈਸਟ ਅਤੇ ਕੈਬਿਨ 'ਚ ਐਂਬੀਅੰਟ ਲਾਈਟਿੰਗ ਦੇਖਣ ਨੂੰ ਮਿਲੇਗੀ।
ਇਸ ਵਿਚ 1.4 ਲੀਟਰ ਪੈਟਰੋਲ ਇੰਜਣ ਹੈ ਜੋ ਕਿ 92 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ। ਉਥੇ ਹੀ ਇਸ ਦਾ 1.3 ਲੀਟਰ ਡੀਜ਼ਲ ਇੰਜਣ 90 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ। ਇੰਜਣ ਨੂੰ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਹੀ ਲੈਸ ਰੱਖਿਆ ਗਿਆ ਹੈ। ਪੈਟਰੋਲ ਵਰਜ਼ਨ 'ਚ 4 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਦਿੱਤਾ ਗਿਆ ਹੈ।
ਮਾਰੂਤੀ ਸੈਕਿੰਡ ਜਨਰੇਸ਼ਨ ਅਰਟਿਗਾ ਨੂੰ ਲਾਂਚ ਕਰਨ ਵਾਲੀ ਹੈ। ਇਸ ਦਾ ਹਾਲ ਹੀ 'ਚ ਇੰਡੋਨੇਸ਼ੀਆ 'ਚ ਡੈਬਿਊ ਹੋਇਆ। ਇਸ ਨੂੰ ਦਿਵਾਲੀ ਦੇ ਆਸਪਾਸ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ ਨਵੀਂ ਐੱਮ.ਪੀ.ਵੀ. ਮੌਜੂਦਾ ਮਾਡਲ ਤੋਂ ਵੱਡੀ ਹੋਵੇਗੀ। ਇਸ ਵਿਚ ਲਾਂਚਿੰਗ 'ਤੇ ਨਵਾਂ 1.5 ਲੀਟਰ, 4 ਸਿਲੰਡਰ ਇੰਜਣ ਵੀ ਦਿੱਤਾ ਜਾ ਸਕਦਾ ਹੈ। ਇਹ ਇੰਜਣ 104 ਹਾਰਸਪਾਵਰ ਦੀ ਤਾਕਤ ਜਨਰੇਟ ਕਰਨ 'ਚ ਸਮਰੱਥ ਹੋਵੇਗਾ।
ਦੁਨੀਆ ਦੇ ਸਾਹਮਣੇ ਰੋਲਸ ਰਾਇਸ ਨੇ ਆਪਣੀ ਪਹਿਲੀ SUV ਕਲਿਨਨ ਕੀਤੀ ਪੇਸ਼
NEXT STORY