ਜਲੰਧਰ- ਨਵੰਬਰ 2016 'ਚ ਫੋਰਡ ਈਕੋਸਪਾਰਟ ਦੇ ਅਪਡੇਟਡ ਮਾਡਲ ਨੂੰ ਅਨਵੀਲ ਕੀਤਾ ਗਿਆ ਸੀ। ਹੁਣ ਇਸ ਦੇ ਭਾਰਤ 'ਚ ਲਾਂਚ ਹੋਣ ਦੀ ਤਾਰੀਕ ਨਜ਼ਦੀਕ ਆ ਚੁੱਕੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਫੋਰਡ ਈਕੋਸਪਾਰਟ ਦੇ ਨਵੇਂ ਮਾਡਲ ਨੂੰ ਅਕਤੂਬਰ ਮਹੀਨੇ 2017 ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
2018 Ford EcoSport 'ਚ ਨਵੀਂ ਫਰੰਟ ਐਂਡ ਗਰਿਲ ਦਿੱਤੀ ਗਈ ਹੈ, ਜੋ ਕਿ ਇੰਟਰਨੈਸ਼ਨਲ ਮਾਰਕੀਟ 'ਚ ਵਿਕਣ ਵਾਲੀ ਕੰਪਨੀ ਦੀ ਐੱਸ. ਯੂ. ਵੀ., ਫੋਰਡ ਐਜ ਅਤੇ ਫੋਰਡ ਐਸਕੇਪ ਤੋਂਂ ਪ੍ਰੇਰਿਤ ਹੈ। ਫੇਸਲਿਫਟ ਮਾਡਲ 'ਚ ਹੈਕਸਾਗੋਨਲ ਗਰਿਲ, ਵੱਡੇ ਹੈਡਲੈਂਪਸ, ਟ੍ਰੇਐਂਗੂਲਰ ਫਾਗ ਲੈਂਪਸ ਅਤੇ ਰੀ-ਸਟਾਇਲਡ ਬੰਪਰ ਦਿੱਤਾ ਗਿਆ ਹੈ। ਨਵੇਂ ਡਿਜ਼ਾਇਨ ਵਾਲੇ ਅਲੌਏ ਵ੍ਹੀਲਜ਼ ਨਾਲ ਲੈਸ ਇਸ ਐੱਸ. ਯੂ. ਵੀ 'ਚ ਫੋਰਡ ਨਵਾਂ ਸਪੇਅਰ ਵ੍ਹੀਲ ਕਵਰ ਵੀ ਦੇ ਸਕਦੀ ਹੈ।
ਡੈਸ਼ਬੋਰਡ'ਚ ਗਰੈਬ ਬਾਰ ਹੈ. ਇਸ 'ਚ 3 ਸਪੋਕ ਸਟੀਅਰਿੰਗ ਵ੍ਹੀਲ ਅਤੇ ਫੋਰਡ ਫਿਏਸਟਾ ਤੋਂ ਇੰਸਪਾਇਰਡ ਨਵਾਂ ਇੰਸਟਰੂਮੇਂਟ ਕਲਸਟਰ ਅਤੇ ਫਲੋਟਿੰਗ ਸੈਂਟਰਲ ਡਿਸਪਲੇਅ ਦਿੱਤੀ ਗਈ ਹੈ। ਫੋਰਡ ਨੇ ਸੈਂਟਰਲ ਕੰਸੋਲ ਨੂੰ ਵੀ ਫ੍ਰੇਸ਼ ਲੁੱਕ ਦਿੱਤੀ ਹੈ। ਇਸ 'ਚ ਰਿਚ ਕੁਆਲਿਟੀ ਦਾ ਮਟੀਰਿਅਲ ਇਸਤੇਮਾਲ ਕੀਤਾ ਗਿਆ ਹੈ। ਸੈਂਟਰਲ ਡਿਸਪਲੇਅ 'ਚ 6ord SYN3 3 ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜੋ ਕਿ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ ਨੂੰ ਸਪਾਰਟ ਕਰਦਾ ਹੈ।
ਨਵੀਂ 2018 Ford EcoSport 'ਚ ਨਵਾਂ 1.5 ਲਿਟਰ ਡ੍ਰੈਗਨ ਸੀਰੀਜ਼ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ 3 ਸਿਲੰਡਰ ਇੰਜਣ ਵਾਲੇ ਇੰਜਣ ਦੀ 120 ਹਾਰਸਪਾਵਰ ਤਾਕਤ ਜਨਰੇਟ ਕਰਨ ਦੀ ਸਮਰੱਥਾ ਹੈ। ਫੋਰਡ ਇਕੋਸਪਾਰਟ ਭਾਰਤ 'ਚ ਪਾਪੂਲਰ ਐੱਸ. ਯੂ. ਵੀ ਹੈ ਅਤੇ ਇਸ ਦੇ ਅਪਡੇਟਡ ਮਾਡਲ ਦੀ ਕੀਮਤ ਦਾ ਖੁਲਾਸਾ ਲਾਂਚਿੰਗ ਤੋਂ ਬਾਅਦ ਹੀ ਹੋ ਸਕੇਗਾ।
ਜਲਦ ਹੀ BMW ਪੇਸ਼ ਕਰੇਗੀ ਆਪਣੀ ਪਹਿਲੀ Wireless Charging ਕਾਰ
NEXT STORY