ਜਲੰਧਰ- ਹੌਂਡਾ ਸਿਟੀ ਜਿੰਨੀ ਹੀ ਲੋਕਪ੍ਰਿਅ ਹੌਂਡਾ ਸਿਵਿਕ ਦਾ ਨਵਾਂ ਅਵਤਾਰ ਭਾਰਤ 'ਚ ਕਦੇ ਵੀ ਲਾਂਚ ਹੋ ਸਕਦਾ ਹੈ। ਇਸ ਦੇ ਇਥੇ 2018 ਆਟੋ ਐਕਸਪੋ ਜਾਂ ਅਗਲੀ ਫੇਸਟਿਵ ਸੀਜ਼ਨ 'ਚ ਲਾਂਚ ਹੋਣ ਦੀ ਸੰਭਾਵਨਾ ਹੈ। ਹੌਂਡਾ ਦੇ ਟਪੁਕੜਾ (ਰਾਜਸਥਾਨ ਪਲਾਂਟ 'ਚ ਸਿਵਿਕ ਨੂੰ ਵੇਖਿਆ ਗਿਆ ਹੈ।
ਸਿਵਿਕ ਇੰਜਣ
ਨਵੀਂ ਸਿਵਿਕ 'ਚ 1.8-ਲਿਟਰ ਇੰਜਣ ਦਿੱਤਾ ਗਿਆ ਹੈ। ਇਸ ਨੂੰ ਡੀਜ਼ਲ ਵੇਰੀਅੰਟ 'ਚ ਵੀ ਲਿਆਇਆ ਜਾਵੇਗਾ। ਇਸ ਤੋਂ ਪਹਿਲਾਂ ਸਿਵਿਕ ਦੇ ਫੈਨਸ 'ਚ ਪਿਛਲੇ ਵਾਰ ਇਸ ਦੇ ਡੀਜ਼ਲ ਵੇਰੀਅੰਟ ਨਹੀਂ ਆਉਣੋਂ ਨਿਰਾਸ਼ਾ ਸੀ।

ਹੋਣਗੇ ਸਾਰੇ ਲੇਟੈਸਟ ਬਦਲਾਵ
ਕੰਪਨੀ ਵਲੋਂ ਇਸ ਨੂੰ ਲੈ ਕੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਸਾਰੇ ਲੇਟੈਸਟ ਸਟੈਂਡਰਡ ਨਾਲ ਲੈਸ ਰੱਖਿਆ ਗਿਆ ਹੈ।
ਮੁਕਾਬਲਾ ਕਿਸ ਨਾਲ
ਇਸ ਦਾ ਸਿੱਧਾ ਮੁਕਾਬਲਾ ਆਕਟਾਵੀਆ, ਫਾਕਸਵੈਗਨ ਜੇਟਾ ਅਤੇ ਕਰੋਲਾ ਨਾਲ ਹੋਵੇਗਾ।

ਇੰਟੀਰਿਅਰ . . .
ਇਹ ਯੂ. ਐੱਸ ਮਾਡਲ ਦੀ ਝਲਕ ਹੈ, ਜਿਸ 'ਚ ਲੈਫਟ ਸਾਈਡ ਸਟਿਅਰਿੰਗ ਹੈ। ਭਾਰਤੀ ਵੇਰੀਅੰਟ 'ਚ ਤਸਵੀਰ ਦੇ ਉਲਟ ਇੰਟੀਰਿਅਰ ਬਦਲਾਵ ਸੰਭਵ ਹਨ।
ਲਾਂਚ ਤੋਂ ਪਹਿਲਾਂ ਸਾਹਮਣੇ ਆਈ Hyundai Verna ਦੀ ਟੀਜ਼ਰ ਈਮੇਜ਼
NEXT STORY